ਮੁੰਬਈ : ਬਾਲੀਵੁੱਡ ਸਿਤਾਰੇ ਕੁਝ ਦਿਨ ਪਹਿਲਾਂ ਬਿਹਾਰ ਵਿੱਚ ਨੀਲਗਈ ਨੂੰ ਜਿੰਦਾ ਦਫ਼ਨਾਉਣ ਦੀ ਬੇਰਹਿਮੀ ਵਾਲੀ ਘਟਨਾ ਦਾ ਵਿਰੋਧ ਕਰ ਰਹੇ ਹਨ। ਇਸ ਸ਼ਰਮਨਾਕ ਹਰਕਤ ਦੀ ਵੀਡੀਓ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਨੀਲਗਈ ਨੂੰ ਬੇਰਹਿਮੀ ਨਾਲ ਇੱਕ ਟੋਏ ਵਿੱਚ ਧੱਕ ਦਿੱਤਾ ਗਿਆ ਸੀ ਅਤੇ ਫਿਰ ਉਸ ਟੋਏ ਨੂੰ ਜੇਸੀਬੀ ਮਸ਼ੀਨ ਨਾਲ ਭਰ ਦਿੱਤਾ ਗਿਆ ਸੀ।
ਬਿਹਾਰ ਵਿੱਚ ਨੀਲਗਈ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਖ਼ਿਲਾਫ਼ ਬੀ-ਟਾਊਨ ਦਾ ਪ੍ਰਤੀਕ੍ਰਿਆ - ਨੀਲਗਈ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਨੀਲਗਈ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ 'ਤੇ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਹੋਰ ਪੜ੍ਹੋ: 'ਮਰਡਰ 2' ਦੇ ਅਦਾਕਾਰ ਪ੍ਰਸ਼ਾਂਤ ਨਰਾਇਣ ਨੂੰ ਜੇਲ੍ਹ
ਇਹ ਕਾਨੂੰਨ ਦੀ ਨਿਖੇਧੀ ਹੈ। ਇਸ 'ਤੇ ਰਵੀਨਾ ਟੰਡਨ ਨੇ ਟਵਿੱਟਰ ਕਰਦਿਆਂ ਕਿਹਾ "ਦਿਲ ਅਤੇ ਅਣਮਨੁੱਖਤਾ ਦੀ ... ਜਿਹੜਾ ਵੀ ਇਸ ਫ਼ੈਸਲੇ ਪਿੱਛੇ ਸੀ। ਉਮੀਦ ਹੈ ਕਿ ਕਰਮਾ ਉਨ੍ਹਾਂ ਨੂੰ ਦੋਹਰੇ ਰੂਪ ਵਿੱਚ ਵਾਪਸ ਮਿਲੇ"
ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਈਸ਼ਾ ਗੁਪਤਾ ਨੇ ਕਿਹਾ , "ਵਿਸ਼ਵਾਸ ਕਰੋ, ਮੈਂ ਇਸ ਨੂੰ ਵੇਖਣਾ ਵੀ ਨਹੀਂ ਚਾਹੁੰਦੀ ਸੀ, ਪਰ ਅਸੀਂ ਇਸ ਤਰ੍ਹਾਂ ਦੇ ਜ਼ੁਲਮ ਨੂੰ ਹੁੰਦਾ ਦੇਖ ਆਪਣੀਆਂ ਅੱਖਾਂ ਬੰਦ ਵੀ ਨਹੀਂ ਕਰ ਸਕਦੇ।"
ਰਿਪੋਰਟਾਂ ਦੇ ਅਨੁਸਾਰ, ਨੀਲਗਈ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਮਾਰਿਆ ਸੀ ਕਿਉਂਕਿ ਉਹ ਬਾਰ ਬਾਰ ਫ਼ਸਲਾਂ ਦੀ ਬਰਬਾਦੀ ਕਰ ਰਹੇ ਸਨ। ਰਿਪੋਰਟਾ ਮੁਤਾਬਿਕ, ਸਰਕਾਰ ਨੇ ਰਾਜ ਵਿੱਚ 300 ਨੀਲਗੀਆਂ ਨੂੰ ਮਾਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਕਈ ਨੀਲਗਿਆ ਜੰਗਲਾਤ ਵਿਭਾਗ ਦੁਆਰਾ ਮਾਰੇ ਜਾ ਚੁੱਕੇ ਹਨ।