ਪੰਜਾਬ

punjab

By

Published : Oct 22, 2019, 6:24 PM IST

ETV Bharat / sitara

ਕੈਟ ਦੇ ਨਵੇਂ ਬਿਊਟੀ ਪ੍ਰੋਡਕਟ ਲਾਂਚ 'ਤੇ ਬੀ-ਟਾਊਨ ਨੇ ਦਿੱਤੀ ਵਧਾਈ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਨੇ ਹਾਲ ਹੀ ਵਿੱਚ ਆਪਣੀ ਨਵਾਂ ਬਿਊਟੀ ਪ੍ਰੋਡਕਟ ‘kay by katrina’ ਲਾਂਚ ਕੀਤe ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਬਾਲੀਵੁੱਡ ਸਿਤਾਰਿਆਂ ਨੇ ਵਧਾਈ ਦਿੱਤੀ।

ਫ਼ੋਟੋ

ਮੁੰਬਈ: ਬਾਲੀਵੁੱਡ ਦੀ ਕੈਟਰੀਨਾ ਕੈਫ਼ ਨੇ ਹਾਲ ਹੀ 'ਚ ਆਪਣੀ ਨਵੀਂ ਬਿਊਟੀ ਲਾਈਨ 'kay by katrina' ਦੀ ਸ਼ੁਰੂਆਤ ਕੀਤੀ ਹੈ ਅਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਨੂੰ ਇਸ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਕਈ ਬਾਲੀਵੁੱਡ ਸਿਤਾਰਿਆਂ ਦੀ ਕੈਟਰੀਨਾ ਕੈਫ਼ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। 'ਦਬੰਗ 3' ਅਦਾਕਾਰ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੈਟਰੀਨਾ ਦੇ ਇਸ ਨਵੇਂ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਸਲੂ ਭਾਈ ਦੇ ਦਿਲ ਵਿੱਚ ਕੈਟਰੀਨਾ ਨੇ ਇੱਕ ਵਾਰ ਫਿਰ ਰਾਜ ਕਰ ਲਿਆ ਹੋਵੇ।

ਹੋਰ ਪੜੋ: ਫ਼ਿਲਮ #PagalPanti ਵਿੱਚ ਹੋਵੇਗਾ ਪਾਗਲਾਂ ਦਾ ਰਾਜ

ਸਲਮਾਨ ਨੇ ਕੈਟਰੀਨਾ ਨੂੰ ਵਧਾਈ ਦਿੰਦੇ ਹੋਏ ਲਿਖਿਆ, 'ਕੇ ਬਿਊਟੀ ਬਾਹਰ ਦੁਕਾਨਾਂ 'ਚ ਕੀ ਕਰ ਰਹੀ ਹੈ ... ਇਹ ਤੁਹਾਡੇ ਘਰ ਵਿੱਚ ਤੁਹਾਡੇ ਡਰੈਸਿੰਗ ਟੇਬਲ 'ਤੇ ਤੁਹਾਡੇ ਚਿਹਰੇ 'ਤੇ ਹੋਣੀ ਚਾਹੀਦੀ ਹੈ ਬਿਨਾਂ ਕਿਸੇ ਦਾ ਚਿਹਰਾ ਬਣੇ.........'

ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਕੈਟਰੀਨਾ ਨੂੰ 'ਆਲ ਦਿ ਬੈਸਟ' ਕੀਤਾ।

ਇਸ ਤੋਂ ਇਲਾਵਾ ਅਦਾਕਾਰ ਅਮਿਰ ਖ਼ਾਨ ਵੀ ਕੈਟਰੀਨਾ ਨੂੰ ਵਧਾਈ ਦਿੰਦਿਆ ਨੇ ਲਿਖਿਆ, 'ਸੁੰਦਰਤਾ ਤੁਹਾਨੂੰ ਜਾਣਦੀ ਹੈ ਕੈਟ ... ਤੁਹਾਡੇ ਨਵੇਂ ਬਿਊਟੀ ਬ੍ਰੈਂਡ ਲਈ ਵਧਾਈ।'

ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਅਦਾਕਾਰ ਅਮਿਤਾਬ ਬੱਚਨ, ਰਿਤਿਕ ਰੌਸ਼ਨ ਤੇ 'ਕਬੀਰ ਸਿੰਘ' ਸਟਾਰ ਸ਼ਾਹਿਦ ਕਪੂਰ, ਫਰਹਾਨ ਅਖ਼ਤਰ, ਕਰਨ ਜੌਹਰ, ਅਰਜੁਨ ਕਪੂਰ, ਟਾਈਗਰ ਸ਼ਰਾਫ, ਆਦਿੱਤਿਆ ਰਾਏ ਕਪੂਰ, ਵਰੁਣ ਧਵਨ, ਸਵਰਾ ਭਾਸਕਰ ਅਤੇ ਹੋਰ ਹਸਤੀਆਂ ਨੇ ਵੀ ਕੈਟਰੀਨਾ ਨੂੰ ਵਧਾਈ ਦਿੱਤੀ।

ABOUT THE AUTHOR

...view details