ਮੁੰਬਈ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਦਾ ਇੰਤਜ਼ਾਰ ਫ਼ੈਨਜ਼ ਬੇਸਬਰੀ ਨਾਲ ਕਰ ਰਹੇ ਹਨ। ਇਹ ਫ਼ਿਲਮ ਸਾਲ ਦੀਆਂ ਮੋਸਟ ਅਵੇਟਿਡ ਫ਼ਿਲਮਾਂ ਵਿੱਚੋਂ ਇੱਕ ਹੈ। ਅਦਾਕਾਰ ਪਿਛਲੇ ਕਾਫ਼ੀ ਸਮੇਂ ਤੋਂ ਫ਼ਿਲਮ ਦੇ ਸੈੱਟ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ।
ਦਸੰਬਰ 2020 'ਚ ਰਿਲੀਜ਼ ਹੋਵੇਗੀ ਫ਼ਿਲਮ 'ਬ੍ਰਹਮਾਸਤਰ' - ਰਣਬੀਰ ਕਪੂਰ ਅਤੇ ਆਲਿਆ ਭੱਟ
ਰਣਬੀਰ ਕਪੂਰ ਅਤੇ ਆਲਿਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਨਿਰਮਾਤਾ ਕਰਨ ਜੌਹਰ ਨੇ ਇੱਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ 'ਬ੍ਰਹਮਾਸਤਰ' 4 ਦਸੰਬਰ, 2020 ਨੂੰ ਰਿਲੀਜ਼ ਹੋਵੇਗੀ।
ਨਿਰਮਾਤਾ ਕਰਨ ਜੌਹਰ ਨੇ ਇੱਕ ਫ਼ੋਟੋ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਲਮ 'ਬ੍ਰਹਮਾਸਤਰ' 4 ਦਸੰਬਰ 2020 ਨੂੰ ਰਿਲੀਜ਼ ਹੋਵੇਗੀ। ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਵਿੱਚ ਰਣਬੀਰ ਕਪੂਰ, ਅਮਿਤਾਭ ਬੱਚਨ ਅਤੇ ਅਯਾਨ ਮੁਖ਼ਰਜੀ ਇੱਕ ਕੈਂਡੀਡ ਪੋਜ਼ 'ਚ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਪਹਿਲਾਂ 'ਬ੍ਰਹਮਾਸਤਰ' ਦਸੰਬਰ 2019 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਬਾਅਦ ਵਿੱਚ ਇਸ ਦੀ ਰਿਲੀਜ਼ ਡੇਟ ਬਦਲ ਗਈ ਅਤੇ ਹੁਣ ਇਹ ਦਸੰਬਰ 2020 ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੁੰਭ ਮੇਲੇ 'ਚ ਰਣਬੀਰ ਅਤੇ ਆਲਿਆ ਨੇ ਗ੍ਰੈਂਡ ਤਰੀਕੇ ਦੇ ਨਾਲ ਫ਼ਿਲਮ 'ਬ੍ਰਹਮਾਸਤਰ' ਦਾ ਲੋਗੋ ਲਾਂਚ ਕੀਤਾ ਸੀ। ਇਸ ਫ਼ਿਲਮ ਵਿੱਚ ਰਣਬੀਰ ਕਪੂਰ ਅਤੇ ਆਲਿਆ ਭੱਟ ਤੋਂ ਇਲਾਵਾ ਅਮਿਤਾਭ ਬੱਚਨ, ਮੋਨੀ ਰਾਏ, ਨਾਗਾਅਰਜੁਨ ਅਤੇ ਡਿੰਪਲ ਕਪਾਡੀਆ ਵੀ ਹਨ।