ਪੰਜਾਬ

punjab

ETV Bharat / sitara

ਦੀਪਿਕਾ ਪਾਦੁਕੋਣ ਨੂੰ ਜੈਐੱਨਯੂ ਜਾਣਾ ਪਿਆ ਮਹਿੰਗਾ !! - JNU violence

ਜੇਐੱਨਯੂ ਵਿੱਚ ਹੋਈ ਹਿੰਸਾ ਤੋਂ ਬਾਅਦ ਦੀਪਿਕਾ ਪਾਦੁਕੋਣ ਜ਼ਖ਼ਮੀ ਵਿਦਿਆਰਥੀਆਂ ਨੂੰ ਮਿਲਣ ਲਈ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚੀ, ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਟਵਿੱਟਰ 'ਤੇ ਲੋਕਾਂ ਨੇ ਉਸ ਦੀ ਫ਼ਿਲਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

film chhapaak news
ਫ਼ੋਟੋ

By

Published : Jan 7, 2020, 11:16 PM IST

Updated : Jan 7, 2020, 11:50 PM IST

ਮੁੰਬਈ: ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ 'ਚ ਹੋਈ ਹਿੰਸਾ ਤੋਂ ਬਾਅਦ ਬਾਲੀਵੁੱਡ ਕਲਾਕਾਰਾਂ ਨੇ ਰੱਜ ਕੇ ਨਿੰਦਾ ਕੀਤੀ। ਟਵੀਟਰ 'ਤੇ ਤਾਂ ਲੋਕ ਭੜਕੇ ਹੀ, ਇਸ ਤੋਂ ਇਲਾਵਾ ਸੜਕਾਂ 'ਤੇ ਉੱਤਰ ਕੇ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਦੀਪਿਕਾ ਪਾਦੁਕੋਣ ਵਿਦਿਆਰਥੀਆਂ ਨੂੰ ਮਿਲਣ ਪੁੱਜੀ ਤਾਂ ਟਵਿੱਟਰ 'ਤੇ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਕੁਝ ਲੋਕਾਂ ਨੂੰ ਦੀਪਿਕਾ ਦੇ ਇਹ ਕਦਮ ਰਾਸ ਨਹੀਂ ਆਇਆ ਅਤੇ ਟਵੀਟਰ 'ਤੇ #BoycottChhpaak ਟ੍ਰੇਂਡ ਕਰਨ ਲਗ ਪਿਆ।

ਦੀਪਿਕਾ ਮੰਗਲਵਾਰ ਸ਼ਾਮ ਨੂੰ ਜੈਐੱਨਯੂ ਪੁੱਜੀ ਤਾਂ ਉੱਥੇ 10 ਮਿੰਟ ਲਈ ਰੁੱਕੀ। ਉਨ੍ਹਾਂ ਨੇ ਜਖ਼ਮੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟ ਕੀਤਾ। ਦੀਪਿਕਾ ਨੇ ਸਾਰੇ ਵਿਦਿਆਰਥੀਆਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ 'ਤੇ ਆਧਾਰਿਤ ਹੈ।

Last Updated : Jan 7, 2020, 11:50 PM IST

ABOUT THE AUTHOR

...view details