ਪੰਜਾਬ

punjab

ETV Bharat / sitara

ਬਾਲੀਵੁੱਡ ਨੇ ਹੁਣ ਤੱਕ ਬਾਕਸ ਆਫਿਸ 'ਤੇ ਕੀਤੀ ਤਕਰੀਬਨ 5000 ਕਰੋੜ ਦੀ ਕਮਾਈ - box office report Of bollywood

ਬਾਲੀਵੁੱਡ ਫ਼ਿਲਮਾਂ ਨੇ ਸਾਲ 2019 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਾਕਸ ਆਫਿਸ 'ਤੇ ਕਾਫ਼ੀ ਧੂੰਮਾਂ ਪਾਇਆ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਕਬੀਰ ਸਿੰਘ, ਮਿਸ਼ਨ ਮੰਗਲ, ਡ੍ਰੀਮ ਗਰਲ, ਛਿਛੋਰੇ ਅਤੇ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦੇਖਣ ਨੂੰ ਮਿਲੀਆਂ ਹਨ। ਜੋ ਕਿ ਕੁੱਲ 1100 ਕਰੋੜ ਰੁਪਏ ਦਾ ਅੰਕੜਾ ਬਾਕਸ ਆਫਿਸ ਉੱਤੇ ਅੰਕਿਤ ਕਰ ਰਹੀਆ ਹਨ।

ਫ਼ੋਟੋ

By

Published : Sep 18, 2019, 3:28 PM IST

ਮੁੰਬਈ: ਸਾਲ 2019 ਵਿੱਚ ਹਿੱਟ ਫ਼ਿਲਮਾਂ ਬਾਕਸ ਆਫਿਸ ਉੱਤੇ ਧੂੰਮਾ ਪਾਇਆ ਹਨ। ਊਰੀ: ਸਰਜੀਕਲ ਸਟਰਾਈਕ ਦੇ ਨਾਲ ਇੱਕ ਬਲਾਕਬਸਟਰ 'ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਹਿੱਟ ਫ਼ਿਲਮਾਂ ਜਿਵੇਂ ਗਲੀ ਬੁਆਏ, ਮਣੀਕਰਣਿਕਾ, ਲੂਕਾ ਛੁਪੀ ਅਤੇ ਕੇਸਰੀ ਨੇ ਵੀ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ। ਇਨ੍ਹਾਂ ਫ਼ਿਲਮਾ ਨੇ ਸਾਲ ਦੇ ਅੱਧ 'ਚ ਭਾਰਤ ਵਿੱਚ ਕੁੱਲ ਬਾਕਸ ਆਫਿਸ 'ਤੇ ਤਕਰੀਬਨ 11,100 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਹੋਰ ਪੜ੍ਹੋ: ਰਿਲਾਇੰਸ Jio ਦਾ ਐਲਾਨ, ਗ੍ਰਾਹਕਾਂ ਨੂੰ ਮਿਲੇਗਾ ਫ੍ਰੀ HD ਟੀਵੀ ਤੇ ਸੈਟ ਟਾਪ ਬਾਕਸ

ਇੱਕ ਅੰਦਾਜ਼ੇ ਅਨੁਸਾਰ ਸਾਲ 2015 ਵਿੱਚ 3,780 ਕਰੋੜ ਰੁਪਏ , 2016 ਵਿੱਚ 3,808 ਕਰੋੜ ਰੁਪਏ ਅਤੇ 2017 ਵਿੱਚ 4,096 ਕਰੋੜ ਰੁਪਏ ਦੀ ਬਾਲੀਵੁੱਡ ਨੇ ਕੁੱਲ ਕਮਾਈ ਕੀਤੀ ਸੀ। ਪਿਛਲੇ ਸਾਲ ਇਹ ਗਿਣਤੀ 4,800 ਕਰੋੜ ਰੁਪਏ ਤੋਂ ਵੱਧ ਮੰਨੀ ਜਾ ਰਹੀ ਹੈ। ਇਸ ਸਾਲ ਵਪਾਰ ਦੇ ਅਨੁਮਾਨਾਂ ਅਨੁਸਾਰ ਹਿੰਦੀ ਫ਼ਿਲਮਾਂ ਨੇ ਪਹਿਲਾਂ ਹੀ 3,000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਅਤੇ ਮਾਹਰ ਮੰਨਦੇ ਹਨ ਕਿ ਸਾਲ ਦੇ ਅੰਤ ਤੱਕ ਸੰਚਿਤ ਅੰਕੜੇ 5000 ਕਰੋੜ ਰੁਪਏ ਨੂੰ ਛੂਹ ਸਕਦਾ ਹੈ।

ਹੋਰ ਪੜ੍ਹੋ: ਸ਼ਰਧਾ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਦੀ ਚੰਗੀ ਰਹੀ ਸ਼ੁਰੂਆਤ
ਪਿਛਲੇ 2-3 ਮਹੀਨਿਆਂ ਵਿੱਚ ਬੈਕ-ਟੂ-ਬੈਕ ਫਿਲਮਾਂ, ਜਿਵੇਂ ਸੁਪਰ 30 (146 ਕਰੋੜ ਰੁਪਏ), ਬਾਟਲਾ ਹਾਊਸ (98 ਕਰੋੜ ਰੁਪਏ), ਮਿਸ਼ਨ ਮੰਗਲ (200 ਕਰੋੜ ਰੁਪਏ), ਸਾਹੋ (141 ਰੁਪਏ), ਛਿਛੋਰੇ (94 ਕਰੋੜ ਰੁਪਏ) ਅਤੇ ਡ੍ਰੀਮ ਗਰਲ (52 ਕਰੋੜ ਰੁਪਏ) ਨੇ ਬਾਕਸ ਆਫਿਸ 'ਤੇ ਕਮਾਈ ਕੀਤੀ ਹੈ ਤੇ ਇਹ ਫ਼ਿਲਮਾਂ ਹਾਲੇ ਵੀ ਬਾਕਸ ਆਫਿਸ 'ਤੇ ਕਮਾਈ ਕਰ ਰਹਿਆਂ ਹਨ। ਇੱਥੋਂ ਤੱਕ ਕਿ ਕਬੀਰ ਸਿੰਘ (278 ਕਰੋੜ ਰੁਪਏ) ਅਤੇ ਆਰਟੀਕਲ 15 (63 ਕਰੋੜ ਰੁਪਏ) ਨੇ ਫ਼ਿਲਮਾਂ ਨੇ ਕਮਾਈ ਕੀਤੀ ਹੈ।

ਲਗਾਤਾਰ ਫ਼ਿਲਮਾਂ ਦੀ ਸ਼ਾਨਦਾਰ ਸਫਲਤਾ ਦੇ ਬਾਵਜੂਦ, ਟ੍ਰੇਡ ਜਗਤ ਨੂੰ ਮਹਿਸੂਸ ਹੁੰਦਾ ਹੈ ਕਿ ਸਾਲ 2019 ਹੁਣ ਤੱਕ ਦਾ ਸਭ ਤੋਂ ਵੱਧ ਲਾਭਕਾਰੀ ਸਾਬਿਤ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਬਾਕਸ ਆਫਿਸ ਦੇ ਸ਼ੁਰੂਆਤੀ ਦਿਨਾਂ ਦੇ ਸੰਗ੍ਰਹਿ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਸੀ ਪਰ ਹੁਣ ਆਖ਼ਰੀ ਦਿਨਾਂ ਦੇ ਸੰਗ੍ਰਹਿ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ।

ABOUT THE AUTHOR

...view details