ਮੁੰਬਈ: ਬਾਲੀਵੁੱਡ ਦੀ ਨਵੀਂ ਫ਼ਿਲਮ 'ਉਜੜਾ ਚਮਨ' ਨੂੰ ਅੱਜ ਰਿਲੀਜ਼ ਹੋਏ ਨੂੰ ਪੂਰੇ 3 ਦਿਨ ਹੋ ਗਏ ਹਨ। ਇਹ ਫ਼ਿਲਮ ਦਾ ਹਾਲ ਹੀ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਦੇ ਬਾਵਜੂਦ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ 3 ਦਿਨਾਂ ਵਿੱਚ ਤਕਰੀਬਨ 5.65 ਕਰੋੜ ਦੀ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ।
'ਉਜੜਾ ਚਮਨ' ਦਾ ਬਾਕਸ ਆਫਿਸ 'ਤੇ ਰਿਹਾ ਚੰਗਾ ਪ੍ਰਦਰਸ਼ਨ - ujda chaman box office
ਫ਼ਿਲਮ 'ਉਜੜਾ ਚਮਨ' ਨੂੰ ਅੱਜ ਰਿਲੀਜ਼ ਹੋਏ ਨੂੰ ਪੂਰੇ 3 ਦਿਨ ਹੋ ਗਏ ਹਨ। ਫ਼ਿਲਮ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ 3 ਦਿਨਾਂ ਵਿੱਚ ਤਕਰੀਬਨ 5.65 ਕਰੋੜ ਦੀ ਕਮਾਈ ਕੀਤੀ ਹੈ।
ਫ਼ੋਟੋ
ਹੋਰ ਪੜ੍ਹੋ: BIGG BOSS 13: ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲਾ ਟਵਿਟਸ
ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਵਿਵਾਦ ਆਯੂਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ਨਾਲ ਸੀ, ਕਿਉਂਕਿ ਫ਼ਿਲਮ ਦੇ ਮੈਂਕਰਸ ਨੇ ਕਾਪੀਰਾਈਟ ਦਾ ਦੋਸ਼ ਲਗਾਇਆ ਸੀ ਤੇ ਬਾਲਾ ਫ਼ਿਲਮ ਨੂੰ ਉਜੜਾ ਚਮਨ ਦੇ ਇੱਕ ਦਿਨ ਪਹਿਲਾ ਰਿਲੀਜ਼ ਕਰਨ ਦੇ ਪਲੈਨ ਕਰਕੇ ਇਹ ਫ਼ਿਲਮ ਕਾਫ਼ੀ ਚਰਚਾ ਵਿੱਚ ਰਹੀ, ਜਿਸ ਤੋਂ ਬਾਅਦ ਉਜੜਾ ਚਮਨ ਨੂੰ 8 ਨਵੰਬਰ ਦੀ ਬਜਾਏ 1 ਨਵੰਬਰ ਨੂੰ ਰਿਲੀਜ਼ ਕਰ ਦਿੱਤਾ। ਇਸ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਨੇ ਕੀਤਾ ਹੈ ਤੇ ਮੁੱਖ ਭੂਮਿਕਾ ਵਿੱਚ ਸੰਨੀ ਸਿੰਘ, ਮਾਨਵੀ ਗਗਰੋ ਹਨ।