ਪੰਜਾਬ

punjab

ETV Bharat / sitara

ਕਮਾਂਡੋ 3 ਕਰ ਰਹੀ ਹੈ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ - ਫ਼ਿਲਮ 'ਕਮਾਂਡੋ 3' ਬਾਕਸ ਆਫਿਸ

ਫ਼ਿਲਮ 'ਕਮਾਂਡੋ 3' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਦੀ ਰਿਲੀਜ਼ਗ ਤੋਂ ਹੁਣ ਤੱਕ 10.38 ਕਰੋੜ ਦਾ ਕਲੈਕਸ਼ਨ ਕਰ ਲਿਆ ਗਿਆ ਹੈ।

commando 3
ਫ਼ੋਟੋ

By

Published : Dec 1, 2019, 2:31 PM IST

ਮੁੰਬਈ: ਹਾਲ ਹੀ ਵਿੱਚ ਬਾਲੀਵੁੱਡ ਦੀ ਐਕਸ਼ਨ ਫ਼ਿਲਮ 'ਕਮਾਂਡੋ 3' ਰਿਲੀਜ਼ ਹੋਈ ਹੈ, ਜਿਸ ਵਿੱਚ ਵਿਦੂਤ ਜਾਮਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ। ਦੱਸ ਦੇਈਏ ਕਿ ਇਸ ਫ਼ਿਲਮ ਦਾ ਪਹਿਲਾ ਭਾਗ ਸਾਲ 2013 ਵਿੱਚ ਆਇਆ ਸੀ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਹੁਣ ਵੀ ਦਰਸ਼ਕਾਂ ਵੱਲੋਂ ਇਸ ਫ਼ਿਲਮ ਦੇ ਨਵੇਂ ਭਾਗ ਨੂੰ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ: ਡਿੰਪਲ ਕਪਾਡੀਆ ਦੀ ਮਾਂ ਬੈਟੀ ਕਪਾਡੀਆ ਦਾ ਹੋਇਆ ਦੇਹਾਂਤ

'ਕਮਾਂਡੋ 3' ਹਾਲ ਹੀ ਵਿੱਚ 29 ਨਵੰਬਰ ਨੂੰ ਰਿਲੀਜ਼ ਹੋਈ ਸੀ, ਜੋ ਕਿ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਅਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ ਰਾਹੀ ਫ਼ਿਲਮ ਦੀ ਪਿਛਲੇ 3 ਦਿਨਾਂ ਦੀ ਕਲੈਕਸ਼ਨ ਦੱਸੀ ਹੈ। ਕਮਾਂਡੋਂ 3 ਨੇ ਰਿਲੀਜ਼ ਤੋਂ ਹੁਣ ਤੱਕ 10.38 ਕਰੋੜ ਦੀ ਕਲੈਕਸ਼ਨ ਕਰ ਲਿਆ ਹੈ।

ਹੋਰ ਪੜ੍ਹੋ: ਇੱਕ ਵੇਲਾ ਸੀ ਜਦੋਂ ਉਦਿਤ ਨਾਰਾਇਣ ਨੂੰ ਮਿਲਦੇ ਸਨ ਗੀਤ ਗਾਉਣ ਦੇ 25 ਪੈਸੇ

ਹੁਣ ਦੇਖਣਯੋਗ ਹੋਵੇਗਾ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਹੋਰ ਕਿੰਨਾ ਕੁ ਪਿਆਰ ਮਿਲਦਾ ਹੈ। ਇਹ ਫ਼ਿਲਮ ਆਦਿੱਤਿਆ ਦੱਤਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਤੇ ਫ਼ਿਲਮ ਵਿੱਚ ਵਿਦੁਤ ਜਾਮਵਾਲ ਤੋਂ ਇਲਾਵਾ ਅਦਾ ਸ਼ਰਮਾ, ਅੰਗਿਰਾ ਧਰ ਅਤੇ ਗੁਲਸ਼ਨ ਦੇਵੈਯਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ABOUT THE AUTHOR

...view details