ਬੋਨੀ ਕਪੂਰ ਨੇ 'ਸ਼੍ਰੀਦੇਵੀ' ਦਾ ਸੁਪਨਾ ਪੂਰਾ ਕੀਤਾ! - ਸ਼੍ਰੀਦੇਵੀ
ਤਾਮਿਲ ਫ਼ਿਲਮ 'ਨੇਰਕੋਂਡਾ ਪਰਵਾਈ' ਦਾ ਪ੍ਰੀਮੀਅਰ ਮੰਗਲਵਾਰ ਨੂੰ ਸਿੰਗਾਪੁਰ 'ਚ ਵੈਟਰਨ ਅਦਾਕਾਰਾ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਦੇ ਪ੍ਰੋਡਕਸ਼ਨ ਬੈਨਰ ਹੇਠ ਪ੍ਰਦਰਸ਼ਿਤ ਹੋਈ ਹੈ। ਇਸ ਮੌਕੇ ਬੋਨੀ ਨੇ ਆਪਣੀ ਪਤਨੀ ਅਤੇ ਸਰਬੋਤਮ ਅਦਾਕਾਰਾ ਸ਼੍ਰੀਦੇਵੀ ਨੂੰ ਯਾਦ ਕਰਦਿਆਂ ਉਸ ਦੇ ਸੁਪਨੇ ਨੂੰ ਪੂਰਾ ਕਰ ਵਿੱਚ ਕਾਮਯਾਬ ਹੋਣ ਬਾਰੇ ਕਿਹਾ।
ਫ਼ੋਟੋ
ਮੁੰਬਈ: ਨਿਰਮਾਤਾ ਬੋਨੀ ਕਪੂਰ ਜਾਨਕੀ ਦੀ ਪਹਿਲੀ ਤਾਮਿਲ ਫਿਲਮ 'ਨੇਰਕੋਂਡਾ ਪਰਵਾਈ' ਦਾ ਮੰਗਲਵਾਰ ਨੂੰ ਸਿੰਗਾਪੁਰ 'ਚ ਪ੍ਰੀਮੀਅਰ ਹੋਇਆ। ਬੋਨੀ ਕਪੂਰ ਨੇ ਕਿਹਾ ਕਿ ਉਹ ਆਪਣੀ ਮਰਹੂਮ ਪਤਨੀ ਅਤੇ ਸਰਬੋਤਮ ਅਦਾਕਾਰਾ ਸ਼੍ਰੀਦੇਵੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਲ 2012 ਵਿੱਚ 'ਇੰਗਲਿਸ਼ ਵਿੰਗਲਿਸ਼’ ਦੀ ਰਿਲੀਜ਼ ਦੇ ਸਮੇਂ ਤਾਮਿਲ ਸਟਾਰ ਅਜੀਤ ਨੂੰ ਸ਼੍ਰੀਦੇਵੀ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਪਤੀ ਬੋਨੀ ਕਪੂਰ ਨਾਲ ਇੱਕ ਫਿਲਮ ਬਣਾਏਗੀ।