ਬੋਮਨ ਇਰਾਨੀ ਨੂੰ ਮਿਲੇਗਾ ਨੋਰਵੇ 'ਚ ਸਨਮਾਨ - ਫ਼ਿਲਮ '83'
ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਆਪਣੇ ਕਰੈਕਟਰ ਰੋਲਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਅਦਾਕਾਰੀ ਕਰਕੇ 6 ਸਤੰਬਰ ਨੂੰ ਹੋਣ ਵਾਲੇ 17 ਵੇਂ ਬਾਲੀਵੁੱਡ ਫ਼ੈਸਟੀਵਲ ਨੋਰਵੇ 'ਚ ਸਨਮਾਨਿਤ ਕੀਤਾ ਜਾ ਰਿਹਾ ਹੈ।
ਮੁੁੰਬਈ: ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਨੂੰ ਨੋਰਵੇ 'ਚ ਹੋਣ ਵਾਲੇ 17 ਵੇਂ ਬਾਲੀਵੁੱਡ ਫ਼ੈਸਟੀਵਲ 'ਚ ਇੰਡੀਅਨ ਸਿਨੇਮਾ 'ਚ ਦਿੱਤੇ ਆਪਣੇ ਬੇਹਤਰੀਨ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਸਨਮਾਨ ਦੇ ਬਾਰੇ 'ਚ ਗੱਲ ਕਰਦੇ ਹੋਏ ਬੋਮਨ ਇਰਾਨੀ ਬੋਲੇ, "ਇਹ ਅਵਾਰਡ ਮਿਲਣਾ ਖੁਸ਼ੀ ਦੀ ਗੱਲ ਹੈ। ਮੈਂ ਉਨ੍ਹਾਂ ਸਭ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਲਾਂ ਤੋਂ ਮੇਰੇ ਕੰਮ ਨੂੰ ਪਸੰਦ ਕੀਤਾ ਹੈ ਅਤੇ ਮੇਰੀ ਕਾਮਯਾਬੀ 'ਚ ਆਪਣਾ ਯੋਗਦਾਨ ਪਾਇਆ ਹੈ।"
ਕਾਬਿਲ-ਏ-ਗੌਰ ਹੈ ਕਿ ਅਦਾਕਾਰ ਆਪਣੀਆਂ ਫ਼ਿਲਮਾਂ ਦੇ ਵਿੱਚ ਕਮਾਲ ਦੇ ਕਰੈਕਟਰ ਦੇ ਲਈ ਜਾਣੇ ਜਾਂਦੇ ਹਨ। ਇਨ੍ਹਾਂ ਫ਼ਿਲਮਾਂ ਦੇ ਵਿੱਚ ਮੁਨਾਭਾਈ ਸੀਰੀਜ਼, 3ਈਡੀਅਟਸ ਅਤੇ ਗੋਲ ਵਰਗੀਆਂ ਫ਼ਿਲਮਾਂ ਹਨ। ਇਹ ਈਵੈਂਟ 6 ਸਤੰਬਰ ਨੂੰ ਔਸਲੋ 'ਚ ਹੋਵੇਗਾ।
ਜ਼ਿਕਰ-ਏ-ਖ਼ਾਸ ਹੈ ਕਿ ਛੇਤੀ ਹੀ ਬੋਮਨ ਇਰਾਨੀ ਕਬੀਰ ਖ਼ਾਨ ਦੀ ਫ਼ਿਲਮ '83' 'ਚ ਨਜ਼ਰ ਆਉਣ ਵਾਲੇ ਹਨ।