ਪੰਜਾਬ

punjab

ETV Bharat / sitara

ਬਾਲੀਵੁੱਡ ਨੇ ਦਿੱਤੀਆਂ ਸ਼ਾਹਰੁਖ ਖ਼ਾਨ ਨੂੰ ਜਨਮਦਿਨ ਦੀਆਂ ਮੁਬਾਰਕਾਂ - bollywood news in punjabi

ਬਾਲੀਵੁੱਡ ਦੇ ਕਿੰਗ ਖ਼ਾਨ 54 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਮੁਬਾਰਕਾਂ ਦਿੱਤੀਆਂ ਹਨ।

ਫ਼ੋਟੋ

By

Published : Nov 2, 2019, 5:33 PM IST

ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ 54 ਸਾਲਾਂ ਦੇ ਹੋ ਗਏ ਹਨ। ਸ਼ਾਹਰੁਖ ਖ਼ਾਨ ਦੇ ਜਨਮਦਿਨ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਜਨਮਦਿਨ ਦੀ ਖ਼ਾਸ ਵਧਾਈ ਦਿੱਤੀ।

ਫ਼ੋਟੋ

ਸੁਪਰਸਟਾਰ ਆਯੂਸ਼ਮਾਨ ਖੁਰਾਣਾ ਨੇ ਆਪਣੇ ਮਨਪਸੰਦ ਸਟਾਰ ਨੂੰ ਆਪਣੇ ਬਾਲਾ ਵਾਲੇ ਅੰਦਾਜ 'ਚ ਜਨਮਦਿਨ ਦੀ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ, " ਹੈਪੀ ਬਰਥਡੇ ਸਰ @iamsrk ਮੈਂ..ਬਾਲਾ ਫ਼ਿਲਮ 'ਚ ਮੈਂ ਤੁਹਾਡਾ ਫ਼ੈਨ ਬਣਿਆ ਹਾਂ। ਸੁਪਨੇ ਵਿਖਾਉਣ ਦੇ ਲਈ ਧੰਨਵਾਦ, ਪਿਆਰ 'ਚ ਯਕੀਨ ਦਿਖਾਉਣ ਦੇ ਲਈ ਧੰਨਵਾਦ। ਤੁਹਾਡਾ ਜਬਰਾ ਫ਼ੈਨ #ਹੈਪੀਬਰਥਡੇ ਐਸਆਰਕੇ.।"

ਫ਼ੋਟੋ

ਫ਼ਿਲਮਮੇਕਰ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਆਪਣੇ ਸੁਪਰਸਟਾਰ ਨੂੰ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ।

ਹੁਮਾ ਕੁਰੇਸ਼ੀ ਨੇ ਸ਼ਾਹਰੁਖ਼ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ,"ਕਿੰਗ ਨੂੰ ਹੈਪੀ ਬਰਥਡੇ @iamsrk ਹਮੇਸ਼ਾ ਹਾਜਿਰਜਵਾਬ , ਚਾਰਮਿੰਗ ਅਤੇ ਕਰਿਸ਼ਮਾਈ..ਸ਼ੁਕਰੀਆ ਤੁਹਾਡੀਆਂ ਸਾਰਿਆਂ ਫ਼ਿਲਮਾਂ ਅਤੇ ਯਾਦਾਂ ਦੇ ਲਈ।"

ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਵਿੱਕੀ ਕੌਸ਼ਲ, ਅਪਾਰਸ਼ਕਤੀ ਖੁਰਾਣਾ ਅਤੇ ਕਰਨ ਜ਼ੌਹਰ ਨੇ ਵੀ ਸ਼ਾਹਰੁਖ਼ ਨੂੰ ਮੁਬਾਰਕਾਂ ਦਿੱਤੀਆਂ।

ABOUT THE AUTHOR

...view details