ਪੰਜਾਬ

punjab

ETV Bharat / sitara

ਅਰੁਣ ਜੇਟਲੀ ਦੇ ਦੇਹਾਂਤ 'ਤੇ ਬਾਲੀਵੁੱਡ ਜਗਤ 'ਚ ਸੋਗ

ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਏਮਜ਼ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕਈ ਦਿੱਗਜ ਨੇਤਾਵਾਂ ਅਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਜੇਟਲੀ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ।

ਫ਼ੋਟੋ

By

Published : Aug 24, 2019, 7:57 PM IST

ਮੁੰਬਈ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਗਜ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਏਮਜ਼ ਵਿੱਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕਈ ਦਿੱਗਜ ਨੇਤਾਵਾਂ ਅਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਜੇਟਲੀ ਦੇ ਦੇਹਾਂਤ 'ਤੇ ਸੋਗ ਕੀਤਾ ਹੈ।

ਕਈ ਲੋਕ ਅਰੁਣ ਜੇਟਲੀ ਦੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ। ਕਈ ਰਾਜਨੇਤਾ ਅਤੇ ਮਸ਼ਹੂਰ ਹਸਤੀਆਂ ਅਰੁਣ ਜੇਟਲੀ ਨਾਲ ਜੁੜੀਆਂ ਯਾਦਾਂ ਸਾਂਝੀਆ ਕਰ ਰਹੇ ਹਨ। ਇਸ ਦੌਰਾਨ ਅਕਸ਼ੇ ਕੁਮਾਰ ਦੇ ਓਪੋਜ਼ਿਟ ਏਅਰਲਿਫਟ ਵਿੱਚ ਨਜ਼ਰ ਆਈ ਅਦਾਕਾਰਾ ਨਿਮਰਤ ਕੌਰ ਨੇ ਵੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ।

ਨਿਮਰਤ ਨੇ ਦੱਸਿਆ ਕਿ ਉਸ ਨੂੰ ਅਰੁਣ ਜੇਟਲੀ ਨੂੰ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ, ਪਰ ਉਸ ਨੇ ਵੀ ਉਸੇ ਕਾਲਜ ਵਿੱਚ ਪੜ੍ਹਾਈ ਕੀਤੀ ਹੈ ਜਿਸ ਵਿੱਚ ਅਰੁਣ ਜੇਤਲੀ ਨੇ ਪੜਾਈ ਕੀਤੀ ਹੈ। ਨਿਮਰਤ ਨੇ ਇੱਕ ਟਵੀਟ ਲਿਖਿਆ, "ਭਾਵੁਕ ਦਿਲ ਨਾਲ ਅਰੁਣ ਜੇਟਲੀ ਦੀ ਮੌਤ ਪ੍ਰਤੀ ਹਮਦਰਦੀ ਭਰੀ"। ਉਸ ਨੂੰ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ, ਪਰ ਮੈਨੂੰ ਉਸ ਦੇ ਆਪਣੇ ਕਾਲਜ ਵਿੱਚ ਪੜ੍ਹਨ ਦਾ ਮੌਕਾ ਮਿਲਿਆ।

ਅਰੁਣ ਜੇਟਲੀ ਦੀ ਭਤੀਜੀ ਅਤੇ ਟੀਵੀ ਅਦਾਕਾਰਾ ਰਿਧੀ ਡੋਗਰਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਮੁੜ ਵਾਪਸੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਲਤਾ ਮੰਗੇਸ਼ਕਰ ਨੇ ਅਰੁਣ ਜੇਤਲੀ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਜੇਤਲੀ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ ਹੈ। ਲਤਾ ਮੰਗੇਸ਼ਕਰ ਨੇ ਟਵੀਟ ਵਿੱਚ ਲਿਖਿਆ, ਜੇਤਲੀ ਉਨ੍ਹਾਂ ਨੂੰ ਅਕਸਰ ਮਿਲਣ ਆਉਂਦੇ ਸਨ ਅਤੇ ਉਹ ਕਾਫ਼ੀ ਸਮੇਂ ਤੋਂ ਬੈਠ ਕੇ ਗੱਲਾਂ ਕਰਦੇ ਰਹਿੰਦੇ ਸਨ।

ਲਤਾ ਮੰਗੇਸ਼ਕਰ ਨੇ ਲਿਖਿਆ, “ਅਰੁਣ ਜੇਟਲੀ ਦੇ ਦੇਹਾਂਤ ਦੀ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇੱਕ ਪ੍ਰਭਾਵਸ਼ਾਲੀ, ਸੰਪੂਰਨ ਨੇਤਾ ਅਤੇ ਸਾਡੇ ਸਾਬਕਾ ਵਿੱਤ ਮੰਤਰੀ। ਉਹ ਬਹੁਤ ਹੀ ਸ਼ਿਸ਼ਟਾਚਾਰੀ ਵਿਅਕਤੀ ਸਨ, ਉਹ ਅਕਸਰ ਮੁਲਾਕਾਤ ਕਰਦੇ ਸਨ ਅਤੇ ਅਸੀਂ ਕਾਫ਼ੀ ਸਮਾਂ ਗੱਲਬਾਤ ਕਰਦੇ ਸਨ। ਉਹ ਯਾਦਾਂ ਹਮੇਸ਼ਾਂ ਇਕੱਠੀਆਂ ਰਹਿਣਗੀਆਂ। ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਹੈ। ”

ABOUT THE AUTHOR

...view details