ਮੁੰਬਈ: 2019 ਲੋਕ ਸਭਾ ਚੋਣਾਂ ਦੇ ਚੱਲਦੇ ਪੂਰੇ ਦੇਸ਼ ਦਾ ਮਾਹੌਲ ਬਦਲ ਚੁੱਕਾ ਹੈ। ਆਮ ਆਦਮੀ ਤੋਂ ਲੈ ਕੇ ਸਲੈਬਰੀਟੀਜ਼ ਤੱਕ ਹਰ ਕੋਈ ਚੋਣਾਂ ਬਾਰੇ ਵਿਚਾਰ ਦੇ ਰਿਹਾ ਹੈ। ਇਸ ਦੇ ਚੱਲਦੇ ਬਾਲੀਵੁੱਡ ਅਦਾਕਾਰਾ ਤੇ ਸਾਲ 2014 'ਚ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜਨ ਵਾਲੀ ਗੁਲ ਪਨਾਗ ਦਾ ਮੰਨਣਾ ਹੈ ਕਿ ਉਹ ਸਿਲੈਕਟਿਡ ਕੈਂਡੀਡੇਟਸ ਦਾ ਹੀ ਸਮਰਥਨ ਕਰੇਗੀ।
ਲੋਕ ਸਭਾ ਚੋਣਾਂ 'ਤੇ ਕੀ ਬੋਲੇ ਬਾਲੀਵੁੱਡ ਸਿਤਾਰੇ? - gul panag
ਲੋਕ ਸਭਾ ਚੋਣਾਂ 'ਤੇ ਟਿੱਪਣੀ ਕਰਦੇ ਹੋਏ ਜ਼ਿਆਦਾਤਰ ਬਾਲੀਵੁੱਡ ਸਿਤਾਰਿਆਂ ਨੇ ਕਿਹਾ ਕਿ ਲੋਕਤੰਤਰ 'ਚ ਕੈਂਡੀਡੇਟ ਪਾਰਟੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।
ਗੁਲ ਨੇ ਕਿਹਾ ਹੈ, "ਮੇਰਾ ਇਹ ਮੰਨਣਾ ਹੈ ਕਿ ਲੋਕਤੰਤਰ 'ਚ ਕੈਂਡੀਡੇਟ ਪਾਰਟੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਪਾਰਟੀ ਵੀ ਜ਼ਰੂਰੀ ਹੈ ਪਰ ਜਿਸ ਸੰਸਦ ਮੈਂਬਰ ਨੂੰ ਤੁਸੀਂ ਭੇਜੋਗੇ ਉਸ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਹੈ। ਇਸ ਲਈ ਜਿਸਨੂੰ ਵੀ ਚੁਣਨਾ ਹੈ, ਸੋਚ ਸਮਝ ਕੇ ਚੁਣੋ। ਵੋਟ ਜਦੋਂ ਪਾਉਗੇ ਇਹ ਜ਼ਰੂਰ ਸੋਚਨਾ ਕਿ ਇਹ ਸੰਸਦ ਮੈਂਬਰ ਹਰ ਵੇਲੇ ਤੁਹਾਡੇ ਲਈ ਉਪਲੱਬਧ ਹੋਣਾ ਚਾਹੀਦਾ ਹੈ।"
ਗੁਲ ਦੀ ਤਰ੍ਹਾਂ ਅਦਾਕਾਰ ਸੁਨੀਲ ਸ਼ੇਟੀ ਦਾ ਮੰਨਣਾ ਹੈ ਕਿ ਵੋਟਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, "ਦੁਨੀਆ 'ਚ ਕੁਝ ਵੀ ਹੋ ਜਾਵੇ, ਵੋਟ ਜ਼ਰੂਰ ਕਰਨਾ ਹੈ । ਮੈਂ ਯੂਐੱਸ ਤੋਂ ਵਿਆਹ ਸਮਾਰੋਹ ਤੋਂ ਵਾਪਸ ਆ ਰਿਹਾ ਹਾਂ ਕਿਉਂਕਿ ਮੈਂ ਵੋਟ ਦੇਣਾ ਹੈ। ਮੈਂ ਹਮੇਸ਼ਾ ਉਨ੍ਹਾਂ ਕੈਂਡੀਡੇਟਸ ਨੂੰ ਸਪੋਰਟ ਕਰਦਾ ਹਾਂ, ਜਿੰਨ੍ਹਾਂ 'ਤੇ ਮੈਂ ਭਰੋਸਾ ਕਰਦਾ ਹਾਂ ।"