ਪੰਜਾਬ

punjab

ETV Bharat / sitara

ਸੱਪ ਡੰਗਣ ਤੋਂ ਬਾਅਦ ਸਿਹਤਮੰਦ ਹੋਏ ਸਲਮਾਨ, ਕਿਹਾ, 'ਟਾਈਗਰ ਅਭੀ ਜਿੰਦਾ ਹੈ' - ਸਲਮਾਨ ਖਾਨ ਠੀਕ ਹਨ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ (ਸੋਮਵਾਰ) ਆਪਣਾ ਜਨਮਦਿਨ ਰਾਏਗੜ੍ਹ ਦੇ ਪਨਵੇਲ ਸਥਿਤ ਆਪਣੇ ਫਾਰਮ ਹਾਊਸ 'ਤੇ ਮਨਾ ਰਹੇ ਹਨ। ਉਨ੍ਹਾਂ ਦੇ ਨਾਲ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਹਨ। ਜਨਮ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ। ਪਰ ਹੁਣ ਸਲਮਾਨ ਖਾਨ ਠੀਕ ਹਨ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕੀ ਕਿਹਾ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

ਸਿਹਤਮੰਦ ਹੋਏ ਸਲਮਾਨ ਖਾਨ
ਸਿਹਤਮੰਦ ਹੋਏ ਸਲਮਾਨ ਖਾਨ

By

Published : Dec 27, 2021, 12:44 PM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ (Bollywood Star Salman Khan) ਅੱਜ (ਸੋਮਵਾਰ) ਆਪਣਾ 56ਵਾਂ ਜਨਮਦਿਨ (Salman's 56th Birthday) ਰਾਏਗੜ੍ਹ ਦੇ ਪਨਵੇਲ ਸਥਿਤ ਫਾਰਮ ਹਾਊਸ 'ਚ ਸੈਲੀਬ੍ਰੇਟ ਕਰ ਰਹੇ ਹਨ। ਸਲਮਾਨ ਖਾਨ ਦੇ ਜਨਮਦਿਨ ਦੇ ਜਸ਼ਨ (birthday celebration of Salman Khan) ਤੋਂ ਠੀਕ ਪਹਿਲਾਂ ਫਾਰਮ ਹਾਊਸ 'ਤੇ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਸਲਮਾਨ ਹੁਣ ਠੀਕ ਹਨ ਅਤੇ ਉਨ੍ਹਾਂ ਨੇ ਫਾਰਮ ਹਾਊਸ 'ਤੇ ਮੌਜੂਦ ਮੀਡੀਆ ਨਾਲ ਗੱਲਬਾਤ ਵੀ ਕੀਤੀ।

ਇਸ ਦੌਰਾਨ ਸਲਮਾਨ ਨੇ ਸੱਪ ਦੇ ਡੰਗਣ ਦੀ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਵਿਅੰਗਮਈ ਢੰਗ ਨਾਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ 'ਤੇ ਸੱਪ ਨੇ ਪਹਿਲਾ ਤੋਹਫ਼ਾ ਦਿੱਤਾ ਹੈ। ਸੱਪ ਨੇ ਹੱਥ 'ਤੇ ਤਿੰਨ ਕਿਸ (Kiss) ਕੀਤੇ।

ਸਿਹਤਮੰਦ ਹੋਏ ਸਲਮਾਨ ਖਾਨ

ਉਸ ਨੇ ਦੱਸਿਆ ਕਿ ਡੈਡੀ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਪੁੱਛਿਆ ਕੀ ਹੋਇਆ, ਜ਼ਿੰਦਾ ਹੈ? ਤਾਂ ਸਲਮਾਨ ਨੇ ਕਿਹਾ ਕਿ ਹਾਂ, ਟਾਈਗਰ ਅਜੇ ਜ਼ਿੰਦਾ ਹੈ ਅਤੇ ਸੱਪ ਵੀ ਜ਼ਿੰਦਾ ਹੈ। ਸੱਪ ਨੂੰ ਮਾਰਿਆ ਨਹੀਂ ਗਿਆ, ਪਿਆਰ ਨਾਲ ਵਾਪਸ ਜੰਗਲ ਵਿੱਚ ਛੱਡ ਦਿੱਤਾ ਗਿਆ।

ਜਨਮ ਦਿਨ ਦੇ ਜਸ਼ਨ ਬਾਰੇ ਉਨ੍ਹਾਂ ਕਿਹਾ ਕਿ ਉਹ ਇੱਥੇ ਪਰਿਵਾਰ ਨਾਲ ਹਨ, ਇਹੀ ਜ਼ਰੂਰੀ ਹੈ। ਓਮੀਕਰੋਨ ਦੀ ਲਾਗ ਇਸ ਸਮੇਂ ਫੈਲ ਰਹੀ ਹੈ। ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਜਿਹੇ 'ਚ ਸਿਰਫ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਹੀ ਹਨ ਜਿਨ੍ਹਾਂ ਨਾਲ ਉਹ ਆਪਣਾ ਜਨਮਦਿਨ ਮਨਾਉਣਗੇ।

ਦੱਸ ਦਈਏ ਕਿ ਬਿਨਾਂ ਜ਼ਹਿਰੀਲੇ ਸੱਪ ਦੇ ਡੰਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਹੋਏ ਅਦਾਕਾਰ ਸਲਮਾਨ ਖਾਨ ਨੂੰ ਐਤਵਾਰ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਕਾਰਨ ਉਹ 'ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਬਿਲਕੁਲ ਠੀਕ ਹੈ।' ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲੇ ਦੇ ਪਨਵੇਲ ਨੇੜੇ ਇਕ ਫਾਰਮ ਹਾਊਸ 'ਤੇ ਸ਼ਨੀਵਾਰ ਰਾਤ ਸਲਮਾਨ ਦੇ ਹੱਥ ਨੂੰ ਸੱਪ ਨੇ ਡੰਗ ਲਿਆ ਸੀ। ਜਿਸ ਤੋਂ ਬਾਅਦ ਅਦਾਕਾਰ ਨੂੰ ਨਵੀਂ ਮੁੰਬਈ ਦੇ ਕਾਮੋਥੇ ਸਥਿਤ ਹਸਪਤਾਲ ਲਿਜਾਇਆ ਗਿਆ ਅਤੇ ਐਤਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗਣੀਮਤ ਇਹ ਰਹੀ ਕਿ ਸੱਪ ਜ਼ਹਿਰੀਲਾ ਨਹੀਂ ਸੀ।

ਇਹ ਵੀ ਪੜੋ:'Bhai' Ka Birthday: ਸਲਮਾਨ ਖਾਨ ਦੇ ਫੈਨਸ ਨੂੰ ਵੀ ਨਹੀਂ ਪਤਾ ਹੋਣਗੇ ਉਨ੍ਹਾਂ ਦੇ 15 'secret'

ABOUT THE AUTHOR

...view details