ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 69 ਵਾਂ ਜਨਮਦਿਨ ਮਨ੍ਹਾ ਰਹੇ ਹਨ।ਦੇਸ਼-ਭਰ ਤੋਂ ਪ੍ਰਧਾਨ ਮੰਤਰੀ ਨੂੰ ਜਨਮਦਿਨ 'ਤੇ ਵਧਾਈ ਦਿੱਤੀ ਜਾ ਰਹੀ ਹੈ, ਨਾਲ ਹੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। ਵਿਵੇਕ ਓਬਰਾਏ ਅਤੇ ਮਧੁਰ ਭੰਡਾਰਕਰ ਨੇ ਮੋਦੀ ਲਈ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਮੋਦੀ ਜੀ ਨੂੰ ਸ਼ੁਭਕਾਮਨਾਵਾਂ ਦਿੰਦੇ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: ਪੀਐਮ ਮੋਦੀ ਦਾ 69ਵਾਂ ਜਨਮ ਦਿਨ, ਨਰਮਦਾ ਨਦੀ 'ਤੇ ਕਰਨਗੇ ਪੂਜਾ
ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਲਈ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, “ਸਾਡੇ ਪਿਆਰੇ ਪ੍ਰਧਾਨ ਮੰਤਰੀ @Narendra Modi ਜੀ ਨੂੰ ਜਨਮ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।" ਵੀਡੀਓ ਵਿੱਚ, ਵਿਵੇਕ ਨੇ ਨਰਿੰਦਰ ਮੋਦੀ ਲਈ ਇੱਕ ਵਿਸ਼ੇਸ਼ ਕਵਿਤਾ ਵੀ ਸੁਣਾਈ। ਉਨ੍ਹਾਂ ਨੇ ਮੋਦੀ ਨੂੰ ਲੰਬੀ ਉਮਰ ਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਮਧੁਰ ਭੰਡਾਰਕਰ ਨੇ ਨਰਿੰਦਰ ਮੋਦੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਫ਼ੋਟੋ ਦੇ ਨਾਲ, ਉਨ੍ਹਾਂ ਨੇ ਲਿਖਿਆ, "ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਮਹਾਨ ਰਾਸ਼ਟਰ ਦੇ ਸੁਧਾਰ ਅਤੇ ਵਿਕਾਸ ਲਈ ਤੁਹਾਡੇ ਨਿਰੰਤਰ ਯਤਨਾਂ ਲਈ ਮੇਰਾ ਤਹਿ ਦਿਲੋਂ ਧੰਨਵਾਦ। ਭਗਵਾਨ ਗਣੇਸ਼ ਤੁਹਾਨੂੰ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਬਖਸ਼ਣ।"
ਇਸ ਤੋਂ ਇਲਾਵਾ ਉੱਘੀ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਮਨਦਿਨ 'ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਲਿਖਿਆ ਕਿ, ਨਮਸਕਾਰ ਸਤਿਕਾਰਯੋਗ ਨਰਿੰਦਰ ਵੀਰ। ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਤੁਹਾਡੀ ਦੇਸ਼ ਭਗਤੀ ਅਤੇ ਅਣਥੱਕ ਮਿਹਨਤ ਦੇਖ ਕੇ ਹਮੇਸ਼ਾ ਖੁਸ਼ ਹੁੰਦੀ ਹਾਂ। ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵੱਧਦਾ ਜਾ ਰਿਹਾ ਹੈ। ਮਹਾਂਦੇਵ ਤੁਹਾਡੀ ਹਰ ਕਾਮਨਾ ਪੂਰੀ ਕਰਨ। .. ਤੁਹਾਡੀ ਭੈਣ ਲਤਾ .. @Narendra Modi