ਪੰਜਾਬ

punjab

ETV Bharat / sitara

ਹੈਦਰਾਬਾਦ ਐਨਕਾਊਂਟਰ ਉੱਤੇ ਬਾਲੀਵੁੱਡ ਹਸਤੀਆਂ ਦਾ ਰਿਐਕਸ਼ਨ - ਹੈਦਰਾਬਾਦ ਗੈਂਗਰੇਪ ਐਨਕਾਊਂਟਰ

ਹੈਦਰਾਬਾਦ ਪੁਲਿਸ ਨੇ ਮਹਿਲਾ ਡਾਕਟਰ ਨਾਲ ਬਲਾਤਕਾਰ-ਕਤਲ ਦੇ ਚਾਰੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ। ਇਸ ਮਗਰੋਂ ਮੁਲਕ ਭਰ 'ਚ ਲੋਕ ਜਸ਼ਨ ਮਨ੍ਹਾਂ ਰਹੇ ਹਨ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਪੂਰੇ ਦੇਸ਼ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

hyderabad gangrape bollywood reaction
ਫ਼ੋਟੋ

By

Published : Dec 6, 2019, 2:52 PM IST

ਮੁੰਬਈ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਗੈਂਗਰੇਪ ਤੇ ਕਤਲ ਦੇ ਚਾਰੇ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ । ਇਸ ਖ਼ਬਰ ਤੋਂ ਬਾਅਦ ਪੂਰਾ ਦੇਸ਼ ਖੁਸ਼ ਹੈ। ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਵੀ ਆਪਣੀ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਹੈ ਤੇ ਤੇਲੰਗਾਨਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ।

ਹੋਰ ਪੜ੍ਹੋ: ਤਨੁਸ਼੍ਰੀ ਨੇ ਖੋਲਿਆ ਨਾਨਾ ਪਾਟੇਕਰ ਅਤੇ ਪੁਲਿਸ ਵਿਰੁੱਧ ਮੋਰਚਾ

ਇਹ ਖ਼ਬਰ ਅੱਜ ਸਵੇਰੇ ਹੀ ਆਈ ਕਿ ਰਾਤ 3:45 'ਤੇ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੇ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜਨ ਵਾਲੇ 4 ਆਰੋਪੀਆਂ ਦਾ ਐਨਕਾਉਂਟਰ ਹੋ ਗਿਆ ਹੈ। ਤੇਲੰਗਾਨਾ ਪੁਲਿਸ ਇੰਕਵਾਰੀ ਲਈ ਮੁਲਜ਼ਮਾਂ ਨੂੰ Crime Scene Create ਕਰਨ ਦੇ ਲਈ ਉਸੀ ਜਗ੍ਹਾ 'ਤੇ ਲੈ ਕੇ ਗਈ, ਜਿੱਥੇ ਮਹਿਲਾ ਡਾਕਟਰ ਦੇ ਨਾਲ ਇਹ ਘਟਨਾ ਵਾਪਰੀ ਸੀ ਤੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ, ਆਰੋਪੀ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਵੱਲੋਂ ਮਾਰੇ ਗਏ।

ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਅਦਾਕਾਰ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ 'ਤੇ ਲਿਖਿਆ,' ਵਾਹ ਤੇਲੰਗਾਨਾ ਪੁਲਿਸ, ਮੇਰੇ ਵੱਲੋਂ ਵਧਾਈਆਂ।'

ਅਦਾਕਾਰਾ ਰਕੂਲ ਪ੍ਰੀਤ ਸਿੰਘ ਨੇ ਟਵਿੱਟਰ 'ਤੇ ਲਿਖਿਆ,' ਰੇਪ ਵਰਗੇ ਸੰਗੀਨ ਕ੍ਰਾਈਮ ਕਰਨ ਦੇ ਬਾਅਦ ਤੁਸੀ ਕਿਨ੍ਹਾਂ ਭੱਜ ਸਕਦੇ ਹੋ? ਥੈਂਕਿਊ ਤੇਲੰਗਾਨਾ ਪੁਲਿਸ।'

ਇਸ ਦੇ ਨਾਲ ਹੀ ਅਨੂਪਮ ਖੇਰ ਨੇ ਲਿਖਿਆ, ਵਧਾਈ ਅਤੇ ਐਨਕਾਊਂਟਰ ਤੋਂ ਬਾਅਦ ਮਾਰਨ ਲਈ# #TelenganaPolice ਨੂੰ #JaiHo!

ਸਾਊਥ ਦੇ ਵੱਡੇ ਅਦਾਕਾਰ ਨਾਗਾਰਜੁਨ ਨੇ ਲਿਖਿਆ ਕਿ ਅੱਜ ਸਵੇਰੇ ਮੈਂ ਜਿਸ ਵੱਡੀ ਖ਼ਬਰ ਦੇ ਨਾਲ ਉੱਠਿਆ ਇਨਸਾਫ਼ ਹੋ ਚੁਕਿਆ ਹੈ।

ਅਦਾਕਾਰਾ ਸੋਨਲ ਚੌਹਾਨ ਨੇ ਲਿਖਿਆ ਕਿ ਮੈ ਜਾਣਦੀ ਹਾਂ ਕਿ ਇਸ 'ਤੇ ਕਈ ਡਿਬੇਟ ਹੋਣਗੀਆਂ। ਪਰ ਮੈਂ ਇੱਥੇ ਤੇਲੰਗਾਨਾ ਪੁਲਿਸ ਨੂੰ ਸਲਾਮ ਕਰਦੀ ਹੋਈ ਧੰਨਵਾਦ ਕਰਨਾ ਚਾਹੁੰਦੀ ਹਾਂ।'

ABOUT THE AUTHOR

...view details