ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਕਈ ਬਾਲੀਵੁੱਡ ਦੀਆਂ ਹਸਤੀਆਂ ਨੇ ਉਨ੍ਹਾਂ ਵੱਖਰੇ-ਵੱਖਰੇ ਅੰਦਾਜ਼ ਵਿੱਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆ ਹਨ।
ਹੋਰ ਪੜ੍ਹੋ: ਸ਼ਾਹਰੁਖ ਨੇ ਸ਼ੇਅਰ ਕੀਤੀ ਇਸ ਗਾਇਕਾ ਦੀ ਤਸਵੀਰ, ਕਿਹਾ- ਮਾਈ ਆਲ ਟਾਈਮ ਫੇਵਰੇਟ
ਫ਼ਿਲਮਮੇਕਰ ਫਰਾਹ ਖ਼ਾਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਅਭਿਸ਼ੇਕ ਨਾਲ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ,"ਹੈਪੀ ਬਰਥਡੇਅ ਟੂ ਮਾਈ ਬੁਆਏ @juniorbachchan.....।"
ਆਪਣੇ ਵੱਖਰੇ ਕਿਰਦਾਰਾਂ ਨਾਲ ਜਾਣੇ ਜਾਂਦੇ ਰਿਤੇਸ਼ ਦੇਸ਼ਮੁਖ ਨੇ ਵੀ ਅਭਿਸ਼ੇਕ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਲਿਖਿਆ, "ਮੇਰੇ ਪਿਆਰੇ @juniorbachchan ਤੈਨੂੰ ਜਨਮਦਿਨ ਦੀਆਂ ਵਧਾਈਆਂ....."
ਬਾਲੀਵੁੱਡ ਕਲਾਕਾਰਾਂ ਤੋਂ ਇਲਾਵਾ ਫੁੱਟਬਾਲ ਖਿਡਾਰੀ ਜੋਜੋ ਨੇ ਵੀ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੂਨੀਅਰ ਬੱਚਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਬਾਲੀਵੁੱਡ ਦੀ ਅਦਾਕਾਰਾ ਮਾਧੂਰੀ ਦੀਕਸ਼ਿਤ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ।
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਭਿਸ਼ੇਕ ਨਾਲ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਜਿਸ ਵਿੱਚ ਉਹ ਅਭਿਸ਼ੇਕ ਨਾਲ ਸ਼ਰਾਰਤ ਕਰਦੀ ਨਜ਼ਰ ਆ ਰਹੀ ਹੈ। ਇੱਕ ਸਟੇਡੀਅਮ ਵਿੱਚ ਉਹ ਅਭਿਸ਼ੇਕ ਦੇ ਗਲ੍ਹੇ ਵਿੱਚ ਹੱਥ ਪਾ ਹੱਸਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਜੌਮ ਅਬਰਾਹਮ ਨੇ ਅਭਿਸ਼ੇਕ ਤੇ ਉਨ੍ਹਾਂ ਦੀ ਫ਼ਿਲਮ ਦੋਸਤਾਨਾ ਦੀ ਇੱਕ ਤਸਵੀਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਇੱਕ ਦੂਸਰੇ ਨੂੰ ਚੁਮਦੇ ਹੋਏ ਨਜ਼ਰ ਆ ਰਹੇ ਹਨ।