ਮੁੰਬਈ: ਦਾਦਾਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ ਦਾ 5 ਵਾਂ ਸੰਸਕਰਣ 20 ਫਰਵਰੀ ਦੀ ਰਾਤ ਨੂੰ ਮੁੰਬਈ ਵਿੱਚ ਹੋਇਆ। ਇਸ ਦੌਰਾਨ ਅਜੈ ਦੇਵਗਨ ਸਟਾਰਰ ਫਿਲਮ 'ਤਾਨਹਾਜੀ: ਦਿ ਅਨਸੰਗ ਵਾਰੀਅਰ' ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਦਿੱਤਾ ਗਿਆ।
ਬੇਸਟ ਐਕਟਰ ਰਹੇ ਅਕਸ਼ੇ ਕੁਮਾਰ
ਫਿਲਮ 'ਲਕਸ਼ਮੀ' ਲਈ ਬੇਸਟ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ 'ਛਪਾਕ' ਲਈ ਬੇਸਟ ਅਦਾਕਾਰਾ ਵਜੋਂ ਸਨਮਾਨਿਤ ਕੀਤਾ ਗਿਆ।
ਦਾਦਾਸਾਹਿਬ ਫਾਲਕੇ ਅਵਾਰਡ 2021 ਕੇਕੇ ਮੈਨਨ ਮੋਸਟ ਵਰਸਟਾਈਲ ਅਦਾਕਾਰ
ਫਿਲਮ 'ਬਲੈਕ ਫ੍ਰਾਈਡੇ' (2004), 'ਸਰਕਾਰ ਰਾਜ' (2008), 'ਗੁਲਾਲ' (2009), 'ਏਬੀਸੀਡੀ' (2013) ਅਤੇ 'ਦਿ ਗਾਜ਼ੀ ਅਟੈਕ' (2017) ਵਰਗੀਆਂ ਫਿਲਮਾਂ 'ਚ ਨਜ਼ਰ ਆਏ, ਅਦਾਕਾਰ ਕੇਕੇ ਮੈਨਨ ਨੂੰ ਮੋਸਟ ਵਰਸਟਾਈਲ ਵਜੋਂ ਨਵਾਜਿਆ ਗਿਆ।
2021 ਦੇ ਪਹਿਲੇ ਐਵਾਰਡ ਸ਼ੋਅ ਵਿੱਚ ਅਦਾਕਾਰਾ ਸੁਸ਼ਮਿਤਾ ਸੇਨ, ਕਿਆਰਾ ਅਡਵਾਨੀ, ਅਦਾਕਾਰ ਬੌਬੀ ਦਿਓਲ, ਅਦਾਕਾਰਾ ਨੀਰਾ ਫਤੇਹੀ ਅਤੇ ਕਈ ਹੋਰ ਬਾਲੀਵੁੱਡ ਸਿਤਾਰੇ ਵੀ ਸ਼ਾਮਲ ਹੋਏ।