ਮੁੰਬਈ: ਨਿਰਭਯਾ ਦੇ ਨਾਲ ਹੋਈ ਸਾਲ 2012 'ਚ ਦਰਿੰਦਗੀ ਨਾਲ ਪੂਰਾ ਦੇਸ਼ ਦਹਿਲ ਗਿਆ ਸੀ। ਇਸ ਗੈਂਗਰੇਪ ਕੇਸ 'ਤੇ ਦਿੱਲੀ ਕੋਰਟ ਦਾ ਫ਼ੈਸਲਾ ਆ ਚੁੱਕਾ ਹੈ। ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਆ ਚੁੱਕੇ ਹਨ। ਬਾਲੀਵੁੱਡ ਨੇ ਵੀ ਇਸ ਗੱਲ 'ਤੇ ਰਿਐਕਟ ਕੀਤਾ ਹੈ।
ਗਾਇਕਾ ਹਰਸ਼ਦੀਪ ਕੌਰ ਨੇ ਇਸ 'ਤੇ ਆਪਣੀ ਪ੍ਰਤੀਕਿਰੀਆ ਵਿਅਕਤ ਕੀਤੀ ਅਤੇ ਕਿਹਾ, "ਇਹ ਖ਼ਬਰ ਪੜ੍ਹ ਕੇ ਤਸੱਲੀ ਮਿਲੀ ਹੈ। 22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।"
ਉੱਥੇ ਹੀ ਲੇਖਕ ਮਨੋਜ ਮੁਨਤਾਸ਼ਿਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਮੌਤ ਦੀ ਮੌਹਰ ਲੱਗ ਜਾਵੇਗੀ। #HappyNewYear India, Now, #RestInPeace Nirbhaya."