ਮੁੰਬਈ: ਅਯੁੱਧਿਆ ਮਾਮਲੇ ਦੇ ਉੱਤੇ ਸਾਰੇ ਦੇਸ਼ ਦੀਆਂ ਅੱਖਾਂ ਟਿਕੀਆਂ ਹੋਇਆ ਸਨ, ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਹਨ। ਇਸ ਮਾਮਲੇ 'ਤੇ ਫ਼ਿਲਮ ਨਿਰਮਾਤਾ ਅਤੁਲ ਕਾਸਬੇਕਰ ਨੇ ਟਵਿੱਟ ਕਰਦਿਆਂ ਲਿਖਦੀਆਂ ਸਾਰਿਆਂ ਨੂੰ ਅੱਗੇ ਵੱਧਣ ਲਈ ਕਿਹਾ।
ਹੋਰ ਪੜ੍ਹੋ: ਅੱਜ ਦੀ ਪੀੜ੍ਹੀ ਵਿਆਹੁਤਾ ਜੀਵਨ ਨੂੰ ਮੁਕੰਮਲ ਕਰਨ ਲਈ ਤਿਆਰ ਨਹੀਂ: ਪੀਯੂਸ਼ ਮਿਸ਼ਰਾ
ਇਸ ਤੋਂ ਇਲਾਵਾ ਹੁਮਾ ਕੁਰੈਸ਼ੀ ਨੇ ਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸਵੀਕਾਰ ਕਰਨ ਲਈ ਕਿਹਾ ਤੇ ਸਾਰਿਆ ਨੂੰ ਇੱਕਸਾਰ ਰਹਿਣ ਲਈ ਵੀ ਕਿਹਾ।
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਵੀ ਅਯੁੱਧਿਆ ਮਾਮਲੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਟਵਿੱਟ ਕਰ ਲਿਖਿਆ ਕਿ ਸਾਰਿਆ ਨੂੰ ਅੱਗੇ ਵੱਧਣਾ ਚਾਹੀਦਾ ਹੈ।
ਹੋਰ ਪੜ੍ਹੋ: 'ਮਰਜਾਵਾਂ' ਦਾ ਗੀਤ 'ਕਿੰਨਾ ਸੋਨਾ' ਉੱਤੇ ਕਾਪੀਰਾਈਟ ਦਾ ਦੋਸ਼
ਅਦਾਕਾਰਾ ਕੰਗਨਾ ਰਣੌਤ ਨੇ ਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸਵੀਕਾਰ ਕਰਦਿਆਂ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਸਾਬਿਤ ਹੁੰਦਾ ਹੈ ਕਿ ਅਸੀ ਸਾਰੇ ਸ਼ਾਤੀਪੂਰਵਕ ਰਹਿ ਸਕਦੇ ਹਾਂ।
ਨਾਲ ਹੀ ਚੇਤਨ ਭਗਤ, ਅਨੁਪਮ ਖੇਰ, ਫ਼ਰਹਾਨ ਅਖ਼ਤਰ ਤੋਂ ਇਲ਼ਾਵਾ ਕਈ ਹੋਰ ਬਾਲੀਵੁੱਡ ਹਸਤੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਪਹਿਲਾ ਵੀ ਆਪਣੀ ਪ੍ਰਤੀਕਿਰਿਆ ਦਿੱਤੀ।