ਪੰਜਾਬ

punjab

ETV Bharat / sitara

'ਪਾਣੀਪਤ' ਦਾ ਟ੍ਰੇਲਰ ਵੇਖ ਪੁਰਾਣੀਆਂ ਯਾਦਾਂ ਹੋਈਆ ਤਾਜ਼ੀਆ - arjun kapoor in panipat

ਸੰਜੇ ਦੱਤ ਅਤੇ ਕ੍ਰਿਤੀ ਸਨਨ ਸਟਾਰਰ ਦੀ ਨਵੀਂ ਪੀਰੀਅਡ-ਡਰਾਮਾ ਫ਼ਿਲਮ 'ਪਾਣੀਪਤ' ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਅਰਜੁਨ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

ਫ਼ੋਟੋ

By

Published : Nov 5, 2019, 1:13 PM IST

ਮੁੰਬਈ: ਬਾਲੀਵੁੱਡ ਦੀ ਚਰਚਿਤ ਫ਼ਿਲਮ ਪਾਣੀਪਤ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਅਰਜੁਨ ਕਪੂਰ ਮਰਾਠਾ ਯੋਧਾ ਸਦਾਸ਼ਿਵ ਭਾਉ ਦਾ ਕਿਰਦਾਰ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਕ੍ਰਿਤੀ ਸਨਨ ਵੀ ਨਜ਼ਰ ਆ ਰਹੀ ਹਨ।

ਹੋਰ ਪੜ੍ਹੋ: 'ਪਾਣੀਪਤ' ਫ਼ਿਲਮ ਦੇ ਇੱਕ ਹੋਰ ਜੁਝਾਰੂੂ ਦੀ ਲੁੱਕ ਆਈ ਸਾਹਮਣੇ

ਇਸ 3:14 ਸੈਕੰਡ ਦੇ ਟ੍ਰੇ੍ਲਰ ਵਿੱਚ ਪਾਣੀਪਤ ਦੀ ਤੀਜੀ ਲੜਾਈ ਨੂੰ ਦਰਸਾਇਆ ਗਿਆ ਹੈ, ਜਿਸ 'ਚ ਮਰਾਠਾ ਯੋਧਾ ਸਦਾਸ਼ਿਵ ਭਾਉ ( ਅਰਜੁਨ ਕਪੂਰ) ਆਪਣੇ ਰਾਜ ਦੇ ਲਈ ਲੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕ੍ਰਿਤੀ ਦਾ ਮਰਾਠੀ ਲੁੱਕ ਵੀ ਕਾਫ਼ੀ ਸੋਹਣਾ ਲੱਗ ਰਿਹਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਰਣਬੀਰ ਤੇ ਦੀਪਿਕਾ ਦੀ ਫ਼ਿਲਮ ਬਾਜੀਰਾਓ ਮਸਤਾਨੀ ਦੀ ਯਾਦ ਦਵਾਉਂਦਾ ਹੈ।

ਹੋਰ ਪੜ੍ਹੋ: ਅਨੁਸ਼ਕਾ ਵਿਰਾਟ ਨੇ ਭੂਟਾਨ ਵਿੱਚ ਇੱਕ ਪਰਿਵਾਰ ਨਾਲ ਬਿਤਾਏ ਕੁਝ ਪਲ

ਇਸ ਤੋਂ ਇਲਾਵਾ ਸੰਜੇ ਦੱਤ ਵੀ ਫ਼ਿਲਮ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ, ਜੋ 1761 ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਲੜੀ ਗਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰੀਕਰ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾ ਆਮਿਰ ਖ਼ਾਨ ਨਾਲ ਲਗਾਨ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ।

ABOUT THE AUTHOR

...view details