ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ 'ਮੇਡ ਇਨ ਚਾਈਨਾ' ਦਾ ਨਵਾਂ ਪੋਸਟਰ ਜਾਰੀ ਹੋ ਗਿਆ ਹੈ। ਇਸ ਪੋਸਟਰ ਦੇ ਨਾਲ ਹੀ ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਦੀ ਤਾਰੀਕ ਦਾ ਵੀ ਐਲਾਨ ਕੀਤਾ ਗਿਆ ਹੈ। 'ਮੇਡ ਇਨ ਚਾਈਨਾ' ਦੇ ਨਵੇਂ ਪੋਸਟਰ ਨੂੰ ਸਾਂਝਾ ਕਰਦਿਆਂ ਰਾਜਕੁਮਾਰ ਰਾਓਨੇ ਲਿਖਿਆ ਹੈ - ਕਿਰਪਾ ਕਰਕੇ ਇਸ ਨੂੰ ਫੜੋ ਤਾਂ ਜੋ ਇਹ ਰਾਜ਼ ਸਾਹਮਣੇ ਨਾ ਆ ਸਕੇ। 'ਮੇਡ ਇਨ ਚਾਈਨਾ' ਦੇ ਟ੍ਰੇਲਰ ਵਿੱਚ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ। 2 ਦਿਨਾਂ ਬਾਅਦ ਦੇਖੋ ਭਾਰਤ ਦਾ ਜੁਗਾੜ।'
ਹੋਰ ਪੜ੍ਹੋ: ਕੰਗਨਾ ਇਸ ਦੇਸ਼ ਦੀ ਬੇਹੱਤਰੀਨ ਅਦਾਕਾਰਾਂ ਵਿੱਚੋਂ ਇਕ-ਰਾਜਕੁਮਾਰ ਰਾਓ
ਦਿਨੇਸ਼ ਵਿਜ਼ਨ ਦੇ ਪ੍ਰੋਡਕਸ਼ਨ ਹਾਊਸ ਮੈਡੋਕ ਫ਼ਿਲਮਾਂ ਵੱਲੋਂ ਬਣਾਈ ਗਈ ਫ਼ਿਲਮ 'ਮੇਡ ਇਨ ਚਾਈਨਾ' ਵਿੱਚ ਰਾਜਕੁਮਾਰ ਰਾਓਤੋਂ ਇਲਾਵਾ ਮੌਨੀ ਰਾਏ, ਬੋਮਨ ਇਰਾਨੀ, ਪਰੇਸ਼ ਰਾਵਲ, ਗਰਾਜਰਾਜ ਰਾਓ, ਸੁਮਿਤ ਵਿਆਸ ਅਤੇ ਅਮੈਰਾ ਦਸਤੂਰ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਜਾਨ੍ਹਵੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ-ਰਾਜਕੁਮਾਰ ਰਾਓ
ਇਸ ਤੋਂ ਪਹਿਲਾਂ ਫ਼ਿਲਮ 'ਮੇਡ ਇਨ ਚਾਈਨਾ' ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹੋਏ। ਫ਼ਿਲਮ ਬਾਰੇ ਨਿਰਮਾਤਾ ਦਿਨੇਸ਼ ਵਿਜਨ ਨੇ ਕਿਹਾ ਕਿ ਉਨ੍ਹਾਂ ਦਾ 'ਮੇਡ ਇਨ ਚਾਈਨਾ' ਨਾਲ ਪਿਆਰ ਉਨ੍ਹਾਂ ਦੇ ਕਿਰਦਾਰਾਂ ਕਾਰਨ ਹੈ। ਫ਼ਿਲਮ ਦੀ ਸਕ੍ਰਿਪਟ ਬਹੁਤ ਵਧੀਆ ਹੈ, ਇਸੇ ਕਰਕੇ ਵੱਡੇ ਸਿਤਾਰੇ ਤੁਰੰਤ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਤਿਆਰ ਹੋ ਗਏ।