ਮੁੰਬਈ: ਬਾਲੀਵੁੱਡ ਦੇ ਖਿਲਾੜੀ ਕੁਮਾਰ ਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਨਵੀਂ ਫ਼ਿਲਮ Good Newwz ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨਾਲ ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਵੀ ਨਜ਼ਰ ਆ ਰਹੀ ਹੈ। ਟ੍ਰੇਲਰ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ।
ਹੋਰ ਪੜ੍ਹੋ: ਦਰਸ਼ਕਾਂ ਲਈ Good Newwz ਲੈ ਕੇ ਆ ਰਹੇ ਨੇ ਅਕਸ਼ੈ ਤੇ ਦਿਲਜੀਤ
ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਟ੍ਰੇਲਰ ਕਾਫ਼ੀ ਕਾਮੇਡੀ ਭਰਿਆ ਹੈ, ਜਿਸ ਵਿੱਚ ਦਿਲਜੀਤ ਤੇ ਅਕਸ਼ੇ ਦਾ ਕਿਰਦਾਰ ਬਖ਼ੂਬੀ ਨਿਖ਼ਰ ਕੇ ਆ ਰਿਹਾ ਹੈ। ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਫ਼ਿਲਮ ਵਿੱਚ ਬੱਚਿਆਂ ਨੂੰ ਲੈ ਕੇ ਗਲਤ ਫਹਿਮੀ ਹੋ ਜਾਂਦੀ ਹੈ, ਜੋ ਹਾਲੇ ਤੱਕ ਪੈਦਾ ਹੀ ਨਹੀਂ ਹੋਏ ਹੁੰਦੇ।
ਹੋਰ ਪੜ੍ਹੋ: ਫ਼ਿਲਮ 'ਗੁਡ ਨਿਊਜ਼' ਦੀ ਸ਼ੂਟਿੰਗ ਹੋਈ ਖ਼ਤਮ
ਦਰਅਸਲ ਦੋ ਕਪਲ ਬੱਚਿਆਂ ਲਈ ਡਾਕਟਰ ਕੋਲ ਜਾਂਦੇ ਹਨ, ਜਿਨ੍ਹਾਂ ਦਾ ਗੋਤ ਇੱਕੋਂ ਜਿਹਾ ਹੁੰਦਾ ਹੈ ਤੇ ਡਾਕਟਰ ਦੀ ਲਾਪਰਵਾਹੀ ਕਰਕੇ ਉਨ੍ਹਾਂ ਦੇ ਸਪਰਮ ਆਪਸ ਵਿੱਚ ਬਦਲ ਜਾਂਦੇ ਹਨ। ਇਸ ਫ਼ਿਲਮ ਦੀ ਸਾਰੀ ਕਹਾਣੀ ਇਸੇ ਉੱਤੇ ਹੀ ਘੁੰਮਦੀ ਹੈ। ਇਹ ਫ਼ਿਲਮ ਕਾਫ਼ੀ ਦਿਲਚਸਪ ਹੋਣ ਦੇ ਨਾਲ ਨਾਲ ਕਾਫ਼ੀ ਆਕਰਸ਼ਿਤ ਵੀ ਹੋਵੇਗੀ। ਇਹ ਫ਼ਿਲਮ ਇਸੇ ਸਾਲ 27 ਦਸੰਬਰ ਨੂੰ ਰਿਲੀਜ਼ ਹੋਵੇਗੀ ਤੇ ਇਸ ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਵੱਲੋਂ ਕੀਤਾ ਗਿਆ ਹੈ।