ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਨਾਂਅ 'ਨੋਕ ਝੋਕ' ਹੈ। ਇਸ ਗਾਣੇ ਵਿੱਚ ਦੀਪਿਕਾ ਤੇ ਵਿਕ੍ਰਾਂਤ ਦੀ ਮਾਸੂਮ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਹੋਰ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਗਜ ਅਦਾਕਾਰ ਸ੍ਰੀ ਰਾਮਲਾਗੂ ਦੇ ਦੇਹਾਂਤ 'ਤੇ ਜਤਾਇਆ ਦੁੱਖ
ਇਸ ਗਾਣੇ ਨੂੰ ਸਿਧਾਰਥ ਮਹਾਦੇਵਨ ਨੇ ਗਾਇਆ ਹੈ ਤੇ ਗਾਣੇ ਨੂੰ ਮਿਊਜ਼ਿਕ ਸ਼ੰਕਰ-ਅਹਿਸਾਨ-ਲੋਏ ਨੇ ਦਿੱਤਾ ਹੈ। ਇਸ ਗਾਣੇ ਨੂੰ ਗੁਲਜ਼ਾਰ ਨੇ ਲਿਖਿਆ ਹੈ। ਦੀਪਿਕਾ ਤੇ ਵਿਕ੍ਰਾਂਤ ਦੋਵਾਂ ਨੇ ਇਸ ਗਾਣੇ ਦੇ ਲਿੰਕ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਹੋਰ ਪੜ੍ਹੋ: ਛਪਾਕ: ਪੈਸੇ ਨੂੰ ਲੈ ਕੇ ਲਕਸ਼ਮੀ ਅਗਰਵਾਲ ਤੇ ਨਿਰਮਾਤਾਵਾਂ ਦੇ ਵਿੱਚ ਚੱਲ ਰਿਹਾ ਹੈ ਵਿਵਾਦ?
ਦੱਸਣਯੋਗ ਹੈ ਕਿ 'ਛਪਾਕ' ਫ਼ਿਲਮ ਅਸਲ ਜ਼ਿੰਦਗੀ ਵਿੱਚ ਐਸਿਡ ਅਟੈਕ ਸਰਵਾਇਵਰ ਲਕਸ਼ਮੀ ਅੱਗਰਵਾਲ 'ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਦੀਪਿਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।