ਮੁੰਬਈ: ਬਾਲੀਵੁੱਡ ਸੈਲੇਬ੍ਰਿਟੀ ਨੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟਰਨੈਸ਼ਨਲ ਏਅਰਪਲੇਨ (ਪੀਆਈਏ) ਕ੍ਰੈਸ਼ ਵਿੱਚ ਮਾਰੇ ਗਏ ਪਰਿਵਾਰਾਂ ਦੇ ਪ੍ਰਤੀ ਦੁੱਖ ਜਾਹਿਰ ਕੀਤਾ ਹੈ।
ਅਦਾਕਾਰ ਆਰ ਮਾਧਵਨ ਨੇ ਲਿਖਿਆ, "107 ਲੋਕਾਂ ਦੇ ਨਾਲ ਉਡਿਆ ਪੀਆਈਓ ਵਿਮਾਨ ਕਰਾਚੀ ਵਿੱਚ ਲੈਂਡਿੰਗ ਤੋਂ ਕੁਝ ਹੀ ਮਿੰਟ ਪਹਿਲਾਂ ਹੀ ਕ੍ਰੈਸ਼ ਹੋ ਗਿਆ, ਰੱਬ, ਬਹੁਤ ਦੁਖਦਾਈ ਘਟਨਾ, ਜਿਹੜੇ ਮਾਸੂਮ ਲੋਕਾਂ ਨੇ ਆਪਣੀ ਜਾਨ ਗੁਵਾਈ ਤੇ ਜੋ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਲਈ ਪ੍ਰਾਰਥਨਾਵਾਂ।"
ਅਦਾਕਾਰਾ ਨਿਰਮਤਾ ਕੌਰ ਨੇ ਲਿਖਿਆ, "ਕਰਾਚੀ ਪਲੇਨ ਕ੍ਰੈਸ਼ ਬਾਰੇ ਜਾਣ ਕੇ ਬਹੁਤ ਦੁਖ ਹੋਇਆ। ਜਿਨ੍ਹਾਂ ਨੇ ਆਪਣਿਆਂ ਨੂੰ ਗੁਵਾਇਆ ਹੈ। ਭਗਵਾਨ ਉਨ੍ਹਾਂ ਨੂੰ ਹਿੰਮਤ ਦੇਵੇ। ਮੇਰੀ ਦੁਆਵਾਂ ਤੇ ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ। #ਪੀਆਈਏਪਲੇਨਕ੍ਰੈਸ਼।"