ਮੁੰਬਈ: ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਟਲੀ ਦਾ ਸ਼ਨੀਵਾਰ ਦੁਪਹਿਰ 12.07 ਵਜੇ ਦੇਹਾਂਤ ਹੋ ਗਿਆ। ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਉਹ 66 ਸਾਲਾਂ ਦੇ ਸਨ। ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਏਸ਼ੀਆ ਦੀ ਦੂਜੀ ਖ਼ੁਬਸੂਰਤ ਔਰਤ ਦਾ ਖਿਤਾਬ ਜਿੱਤਣ ਵਾਲੀ ਅਦਾਕਾਰਾ ਨਿਆ ਸ਼ਰਮਾ ਨੇ ਸਾਬਕਾ ਕੇਂਦਰੀ ਮੰਤਰੀ ਦੇ ਦੇਹਾਂਤ ‘ਤੇ ਵੀ ਸੋਗ ਪ੍ਰਗਟ ਕੀਤਾ ਹੈ।
ਅਦਾਕਾਰਾ ਸੰਨੀ ਦਿਓਲ ਨੇ ਲਿਖਿਆ, "ਦੇਸ਼ ਨੇ ਇੱਕ ਹੋਰ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।"
ਮਸ਼ਹੂਰ ਗਾਇਕ ਅਦਨਾਨ ਸਾਮੀ ਨੇ ਵੀ ਅਰੁਣ ਜੇਟਲੀ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਸ ਨੇ ਟਵੀਟ ਕੀਤਾ ਕਿ, ਉਹ ਇੱਕ ਚੰਗੇ ਵਿਅਕਤੀ ਅਤੇ ਰਾਜਨੇਤਾ ਸਨ।
ਅਦਾਕਾਰਾ ਗੁਲ ਪਨਾਗ ਨੇ ਵੀ ਅਰੁਣ ਜੇਤਲੀ ਦੀ ਮੌਤ 'ਤੇ ਸੋਗ ਪ੍ਰਗਟ ਕਰਦਿਆ ਕਿਹਾ ਹੈ, "ਉਨ੍ਹਾਂ ਦੇ ਕੰਮਾਂ ਨੂੰ ਯਾਦ ਰੱਖਿਆ ਜਾਵੇਗਾ"।
ਦੱਸ ਦਈਏ ਕਿ ਅਰੁਣ ਜੇਟਲੀ ਦਾ ਜਨਮ ਮਹਾਰਾਜ ਕਿਸ਼ਨ ਜੇਟਲੀ ਅਤੇ ਰਤਨ ਪ੍ਰਭਾ ਜੇਤਲੀ ਦੇ ਘਰ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ 1957-69 ਵਿੱਚ ਸੇਂਟ ਜ਼ੇਵੀਅਰਜ਼ ਸਕੂਲ, ਨਵੀਂ ਦਿੱਲੀ ਤੋਂ ਪੂਰੀ ਕੀਤੀ ਸੀ। ਉਨ੍ਹਾਂ ਨੇ 1973 ਵਿਚ ਸ਼੍ਰੀ ਰਾਮ ਕਾਲਜ ਆਫ਼ ਕਾਮਰਸ, ਨਵੀਂ ਦਿੱਲੀ ਤੋਂ ਕਾਮਰਸ ਵਿਚ ਗ੍ਰੈਜੂਏਸ਼ਨ ਕੀਤੀ।
ਉਨ੍ਹਾਂ ਨੇ 1977 ਵਿੱਚ ਦਿੱਲੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਇੱਕ ਵਿਦਿਆਰਥੀ ਦੇ ਤੌਰ ਤੇ ਆਪਣੇ ਕਰੀਅਰ ਦੇ ਦੌਰਾਨ, ਉਨ੍ਹਾਂ ਨੇ ਅਕਾਦਮਿਕ ਅਤੇ ਪਾਠਕ੍ਰਮ ਦੋਵਾਂ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ 1974 ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਵੀ ਰਹੇ ਸਨ।