ਮੁੰਬਈ: ਬਾਲੀਵੁੱਡ ਨਿਰਦੇਸ਼ਕ ਕਬੀਰ ਖ਼ਾਨ ਨੇ ਕਿਹਾ ਹੈ ਕਿ ਉਹ ਭਾਰਤੀ ਸੈਨਾ 'ਤੇ ਅਦਾਕਾਰ ਸ਼ਾਹਰੁਖ਼ ਖਾਨ ਨਾਲ ਫ਼ਿਲਮ ਬਣਾਉਣਾ ਚਾਹੁੰਦੇ ਹਨ। ਦਰਅਸਲ ਕਬੀਰ ਖ਼ਾਨ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਨੂੰ ਲੈ ਕੇ ਸਰਗਰਮ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ 'ਦਿ ਫੋਰਗੇਟਨ ਆਰਮੀ: ਅਜ਼ਾਦੀ ਦੇ ਲਈ' ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੋਜ ਅਤੇ ਭਾਰਤੀ ਰਾਸ਼ਟਰੀ ਸੈਨਾ 'ਤੇ ਆਧਾਰਿਤ ਹੈ। ਇਸ ਵੈੱਬ ਸੀਰੀਜ਼ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਕਬੀਰ ਖ਼ਾਨ ਨੇ ਕਿਹਾ ਕਿ ਵਾਇਸ ਓਵਰ ਦੇ ਲਈ ਸ਼ਾਹਰੁਖ਼ ਖ਼ਾਨ ਨੇ ਇੱਕ ਵੀ ਰੁਪਇਆ ਨਹੀਂ ਲਿਆ ਹੈ।
ਕਬੀਰ ਖ਼ਾਨ ਕਰਨਾ ਚਾਹੁੰਦੇ ਹਨ ਕਿੰਗ ਖ਼ਾਨ ਨਾਲ ਕੰਮ - entertainment news
ਬਾਲੀਵੁੱਡ ਨਿਰਦੇਸ਼ਕ ਕਬੀਰ ਖ਼ਾਨ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਹ ਸ਼ਾਹਰੁਖ ਖ਼ਾਨ ਨਾਲ ਇੰਡੀਅਨ ਆਰਮੀ ਦੇ ਵਿਸ਼ੇ 'ਤੇ ਫ਼ਿਲਮ ਕਰਨਾ ਚਾਹੁੰਦੇ ਹਨ।
ਫ਼ੋਟੋ
ਆਪਣੀ ਸੀਰੀਜ਼ ਦੇ ਪ੍ਰਮੁੱਖ ਅਦਾਕਾਰ ਸਨੀ ਕੌਸ਼ਲ ਅਤੇ ਸ਼ਾਰਮੀ ਵਾਘ ਦੇ ਨਾਲ ਪ੍ਰਚਾਰ ਕਰਦੇ ਹੋਏ ਕਬੀਰ ਖ਼ਾਨ ਨੇ ਕਿਹਾ," "ਸੀਰੀਜ਼ ਵਿੱਚ ਸ਼ਾਹਰੁਖ ਖ਼ਾਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਹੈ। ਇਹ ਵੈੱਬ ਸੀਰੀਜ਼ ਸੱਚੀ ਘਟਨਾ ਉੱਤੇ ਅਧਾਰਿਤ ਹੈ।
ਕਬੀਰ ਖ਼ਾਨ ਨੇ ਅੱਗੇ ਕਿਹਾ, "ਵੈਬਸੀਰੀਜ਼ ਤੋਂ ਪਹਿਲਾਂ ਇਹ ਇੱਕ ਫ਼ਿਲਮ ਦੀ ਕਹਾਣੀ ਸੀ ਉਸ ਵੇਲੇ ਉਹ ਸ਼ਾਹਰੁਖ਼ ਖ਼ਾਨ ਕੋਲ ਇਸ ਫ਼ਿਲਮ ਬਾਰੇ ਗੱਲ ਕਰਨ ਲਈ ਗਏ ਸੀ। ਪਰ ਗੱਲ ਬਣੀ ਨਹੀਂ ਜਿਸ ਕਾਰਨ ਇਸ ਫ਼ਿਲਮ ਨੂੰ ਵੈੱਬਸੀਰੀਜ਼ ਦਾ ਰੂਪ ਦੇਣਾ ਪਿਆ।"