ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ, ਈਸ਼ਾ ਗੁਪਤਾ, ਰਣਦੀਪ ਹੁੱਡਾ, ਦੀਆ ਮਿਰਜ਼ਾ, ਰਵੀਨਾ ਟੰਡਨ ਸਣੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸਰਕਾਰ ਦੇ ਇੱਕ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਦਰਅਸਲ ਬੀਐਮਸੀ ਦੀ ਇੱਕ ਦਰਖ਼ਤ ਅਥਾਰਟੀ ਨੇ ਮੁੰਬਈ ਦੀ ਗੋਰੇਗਾਂਵ ਇਲਾਕੇ 'ਚ ਮੈਟਰੋ ਸਥਾਪਿਤ ਕਰਨ ਦੇ ਲਈ 2,700 ਤੋਂ ਵਧ ਦਰਖ਼ਤਾਂ ਨੂੰ ਕਟਣ ਦੀ ਮੰਨਜ਼ੂਰੀ ਦੇ ਦਿੱਤੀ ਹੈ। ਦਰਖ਼ਤ ਅਥਾਰਟੀ ਦੇ ਇਸੇ ਹੀ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ ਬਾਲੀਵੁੱਡ ਸਿਤਾਰੇ। ਜ਼ਿਆਦਾਤਰ ਸਿਤਾਰਿਆਂ ਨੇ ਇਹ ਗੱਲ ਆਖੀ ਹੈ ਕਿ ਅਥਾਰਟੀ ਨੂੰ ਆਪਣੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਕਾਬਿਲ-ਏ-ਗੌਰ ਹੈ ਕਿ ਬਾਲੀਵੁੱਡ ਹਸਤੀਆਂ ਨੇ ਇਸ ਫ਼ੈਸਲੇ ਦੀ ਨਿਖੇਧੀ ਸੋਸ਼ਲ ਮੀਡੀਆ ਰਾਹੀਂ ਤਾਂ ਕੀਤਾ ਹੀ ਇਸ ਤੋਂ ਇਲਾਵਾ ਧਰਨਾ ਵੀ ਦਿੱਤਾ। ਇਸ ਗੱਲ ਦੀ ਜਾਣਕਾਰੀ ਫ਼ਿਲਮ ਸਾਹੋ ਦੀ ਅਦਾਕਾਰਾ ਸ਼ਰਧਾ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦਿੱਤੀ ਹੈ।
ਬਾਲੀਵੁੱਡ ਸਿਤਾਰਿਆਂ ਨੇ ਸਰਕਾਰ ਖ਼ਿਲਾਫ਼ ਚੁੱਕੀ ਅਵਾਜ਼ - ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ
ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਮੈਟਰੋ ਨਿਰਮਾਨ ਲਈ ਦਰਖ਼ਤ ਅਥਾਰਟੀ ਨੇ 2700 ਦਰਖ਼ਤਾਂ ਨੂੰ ਨਸ਼ਟ ਕਰਨ ਦੀ ਮਨਜ਼ੂਰੀ ਦੇ ਫ਼ੈਸਲੇ 'ਤੇ ਬਾਲੀਵੁੱਡ ਹਸਤੀਆਂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਫ਼ੈਸਲੇ ਨੂੰ ਬਦਲ ਦਿੱਤਾ ਜਾਵੇ।
ਫ਼ੋਟੋ
ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਬਾਲੀਵੁੱਡ ਵੱਲੋਂ ਚਲਾਈ ਇਸ ਮੁਹਿੰਮ ਤੇ ਕੀ ਫ਼ੈਸਲਾ ਲੈਂਦੀ ਹੈ।