ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਨੂੰ ਖ਼ਤਮ ਕਰਨ ਲਈ ਦੁਨੀਆ ਭਰ ਦੇ ਦੇਸ਼ ਕਾਫ਼ੀ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤ ਵੱਲੋਂ 21 ਦਿਨਾਂ ਦਾ ਲੌਕਡਾਊਨ ਲਾਗੂ ਕਰ ਮਹਾਮਾਰੀ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅਦਾਕਾਰਾ ਹਿਨਾ ਖ਼ਾਨ ਨੇ ਇੱਕ ਤਸਵੀਰ ਦੇ ਰਾਹੀਂ ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੱਸਿਆ ਹੈ। ਹਿਨਾ ਨੇ ਇੰਸਟਾਗ੍ਰਾਮ ਉੱਤੇ ਆਪਣੀ ਬਣਾਈ ਹੋਈ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਨਕਸ਼ੇ ਨੂੰ ਤਾਲਿਆਂ ਤੇ ਚੇਨ ਨਾਲ ਪੇਸ਼ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਮੇਰੀ ਬਣਾਈ ਇਹ ਤਸਵੀਰ ਦੇਸ਼ ਦੀ ਮੌਜੂਦਾ ਪਰਿਸਥਿਤੀ ਨਾਲ ਪ੍ਰੇਰਿਤ ਹੈ। ਇਹ ਤਸਵੀਰ ਹਜ਼ਾਰਾਂ ਸ਼ਬਦਾਂ ਤੋਂ ਜ਼ਿਆਦਾ ਗ਼ੱਲਾਂ ਤੇ ਕਹਾਣੀਆਂ ਨੂੰ ਦੱਸ ਰਹੀ ਹੈ। ਇਹ ਉਹ ਸਮਾਂ ਹੈ, ਜਦ ਭਾਰਤ ਇੱਕ ਹੋਰ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।"