ਪੰਜਾਬ

punjab

ETV Bharat / sitara

ਵਿਜ਼ਾਗ ਗੈਸ ਲੀਕ 'ਤੇ ਬਾਲੀਵੁੱਡ ਹਸਤੀਆਂ ਨੇ ਕੀਤਾ ਦੁੱਖ ਜ਼ਾਹਿਰ - ਜ਼ਹਿਰੀਲੀ ਗੈਸ ਦੀ ਖ਼ਬਰ

ਵਿਸ਼ਾਖਾਪਟਨਮ ਦੇ ਕੈਮਿਕਲ ਪਲਾਂਟ ਤੋਂ ਲੀਕ ਹੋਈ ਜ਼ਹਿਰੀਲੀ ਗੈਸ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਕਈ ਬਾਲੀਵੁੱਡ ਹਸਤੀਆਂ ਨੇ ਟਵੀਟ ਕਰ ਇਸ ਘਟਨਾ ਉੱਤੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ।

bollywood celebs extends condolences to families affected in vizaggasleak
bollywood celebs extends condolences to families affected in vizaggasleak

By

Published : May 7, 2020, 5:11 PM IST

ਮੁੰਬਈ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਕੈਮਿਕਲ ਪਲਾਂਟ ਤੋਂ ਲੀਕ ਹੋਈ ਜ਼ਹਿਰੀਲੀ ਗੈਸ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਫ਼ਿਲਮੀ ਕਲਾਕਾਰ ਨੇ ਇਸ ਘਟਨਾ 'ਤੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ।

ਬਾਲੀਵੁੱਡ ਸਿਤਾਰੇ ਇਹ ਖ਼ਬਰ ਸੁਣ ਕੇ ਪੂਰੀ ਤਰ੍ਹਾਂ ਟੁੱਟ ਗਏ ਹਨ। ਉਨ੍ਹਾਂ ਨੇ ਆਪਣੇ ਦੁੱਖ ਤੇ ਭਾਵਨਾਵਾਂ ਨੂੰ ਟੱਵਿਟਰ ਉੱਤੇ ਸਾਂਝਾ ਕੀਤਾ ਹੈ।

ਹਸਤੀਆਂ ਦੇ ਟੱਵੀਟ:

- ਕਾਰਤਿਕ ਆਯਰਨ ਨੇ ਟਵੀਟ ਕਰ ਲਿਖਿਆ,"ਪਰੇਸ਼ਾਨ ਤੇ ਦਿਲ ਟੁੱਟ ਗਿਆ ਹੈ #Vishakhapatnam #VizagGasTragedy।"

- ਅਨੁਪਮ ਖੇਰ ਨੇ ਲਿਖਿਆ,"#VizagGasLeak ਪੀੜ੍ਹਤਾਂ ਦੇ ਦੇਹਾਂਤ ਉੱਤੇ ਬਹੁਤ ਦੁੱਖੀ ਹਾਂ। ਮੇਰਾ ਦਿਲ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਰੋ ਰਿਹਾ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ, ਜੋ ਲੋਕ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੇ ਲਈ ਦੁਆਵਾਂ ਕਰ ਰਿਹਾ ਹਾਂ।"

- ਆਥੀਆ ਸ਼ੈਟੀ ਨੇ ਲਿਖਿਆ,"ਪੂਰੀ ਤਰ੍ਹਾਂ ਦਿਲ ਤੋੜਣ ਵਾਲਾ, ਜੋ ਪ੍ਰਭਾਵਿਤ ਹੋਏ ਉਨ੍ਹਾਂ ਦੇ ਨਾਲ ਮੇਰੀ ਦੁਆ ਤੇ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ ਉਨ੍ਹਾਂ ਪਰਿਵਾਰਾਂ ਲਈ ਹਮਦਰਦੀ....#VizagGasLeak #PrayforVisakhapatnam।"

- ਕੰਗਨਾ ਰਣੌਤ ਨੇ ਲਿਖਿਆ,"#VizagGasLeak ਦੀ ਖ਼ਬਰ ਨੇ ਅੰਦਰ ਤੱਕ ਸ਼ੌਕ ਕਰ ਦਿੱਤਾ ਹੈ। ਮੇਰੀਆਂ ਦੁਆਵਾਂ ਦੇ ਨਾਲ..ਜਿਨ੍ਹਾਂ ਨੇ ਆਪਣਾ ਪਰਿਵਾਰ ਗੁਆਇਆ ਹੈ ਤੇ ਜੋ ਪ੍ਰਭਾਵਿਤ ਹਨ, ਉਹ ਜਲਦੀ ਠੀਕ ਹੋ ਜਾਣ...#Visakhapatnam #VizagGasTragedy।"

- ਭੂਮੀ ਪੇਡਨੇਕਰ ਨੇ ਲਿਖਿਆ,"ਵਿਸ਼ਾਖਾਪਟਨਮ ਗੈਸ ਲੀਕ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਪੀੜਤਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਹਮਦਰਦੀ ਤੇ ਸਾਰਿਆਂ ਲਈ ਦੁਆ ਕਰ ਰਹੀ ਹਾਂ।"

- ਕਰਨ ਜੌਹਰ ਨੇ ਲਿਖਿਆ,"ਵਿਸ਼ਾਖਾਪਟਨਮ ਗੈਸ ਲੀਕ ਬਾਰੇ ਸੁਣਕੇ ਦੁੱਖ ਤੇ ਦਰਦ ਵਿੱਚ... ਦੁਆਵਾਂ।"

ਇਨ੍ਹਾਂ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਟਵੀਟ ਕਰ ਆਪਣਾ ਦੁੱਖ ਜ਼ਾਹਿਰ ਕੀਤਾ ਹੈ। ਦੱਸ ਦੇਈਏ ਕਿ ਗੈਸ ਲੀਕ ਦੁਰਘਟਨਾ ਵਿੱਚ ਹੁਣ ਤੱਕ 10 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 800 ਤੋਂ ਜ਼ਿਆਦਾ ਲੋਕ ਹਸਪਤਾਲਾਂ ਵਿੱਚ ਭਰਤੀ ਹਨ।

ABOUT THE AUTHOR

...view details