ਪੰਜਾਬ

punjab

ETV Bharat / sitara

ਸਰੋਜ ਖ਼ਾਨ ਦੇ ਦੇਹਾਂਤ 'ਤੇ ਬਾਲੀਵੁੱਡ ਹਸਤੀਆਂ ਨੇ ਪ੍ਰਗਟਾਇਆ ਸੋਗ - ਸੋਸ਼ਲ ਮੀਡੀਆ

ਬਾਲੀਵੁੱਡ ਫਿਲਮਾਂ 'ਚ ਕੋਰੀਓਗ੍ਰਾਫੀ ਨੂੰ ਵੱਖਰੀ ਪਛਾਣ ਦਵਾਉਣ ਵਾਲੀ ਮਸ਼ਹੂਰ ਕੋਰੀਓਗ੍ਰਾਫਰ ਤੇ ਡਾਂਸ ਡਾਇਰੈਕਟਰ ਸਰੋਜ ਖ਼ਾਨ ਨੇ 71 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਸਰੋਜ ਖ਼ਾਨ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।

ਬਾਲੀਵੁੱਡ ਹਸਤੀਆਂ ਨੇ ਪ੍ਰਗਟਾਇਆ ਸੋਗ
ਬਾਲੀਵੁੱਡ ਹਸਤੀਆਂ ਨੇ ਪ੍ਰਗਟਾਇਆ ਸੋਗ

By

Published : Jul 3, 2020, 8:41 PM IST

ਮੁੰਬਈ: ਅਮਿਤਾਭ ਬੱਚਨ, ਅਕਸ਼ੈ ਕੁਮਾਰ ਅਤੇ ਫਰਾਹ ਖ਼ਾਨ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਸਰੋਜ ਖ਼ਾਨ ਦਾ ਦੇਹਾਂਤ ਹੋ ਗਿਆ। ਸਾਹ ਲੈਣ 'ਚ ਦਿੱਕਤ ਹੋਣ ਦੇ ਚਲਦੇ ਸਰੋਜ ਖ਼ਾਨ ਪਿਛਲੇ ਕਈ ਦਿਨਾਂ ਤੋਂ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ 'ਚ ਭਰਤੀ ਸਨ। ਦੇਰ ਰਾਤ ਕਰੀਬ 1:30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੁੱਖ ਪ੍ਰਗਟਾਉਂਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, "ਟੀ -3582-ਪ੍ਰਾਥਨਾ, ਹੱਥ ਜੁੜੇ ਹਨ, ਮਨ ਅਸ਼ਾਂਤ।"

ਅਕਸ਼ੈ ਕੁਮਾਰ ਨੇ ਵੀ ਦੁੱਖ ਜ਼ਾਹਰ ਕਰਦਿਆਂ ਕਿਹਾ, "ਸਵੇਰੇ ਉੱਠ ਕੇ ਦੁਖਦ ਖ਼ਬਰ ਆਈ ਕਿ ਮਹਾਨ ਕੋਰੀਓਗ੍ਰਾਫਰ ਸਰੋਜ ਖ਼ਾਨ ਜੀ ਹੁਣ ਨਹੀਂ ਰਹੇ। ਉਨ੍ਹਾਂ ਨੇ ਡਾਂਸ ਨੂੰ ਅਸਾਨ ਬਣਾ ਦਿੱਤਾ ਸੀ, ਜਿਵੇਂ ਕੀ ਹਰ ਕੋਈ ਡਾਂਸ ਕਰ ਸਕਦਾ ਹੈ, ਬਾਲੀਵੁੱਡ ਜਗਤ ਲਈ ਇਹ ਵੱਡਾ ਨੁਕਸਾਨ ਹੈ।" ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।"

ਕੁਨਾਲ ਕੋਹਲੀ ਨੇ ਲਿਖਿਆ, " ਹਿੰਦੀ ਸਿਨੇਮਾ ਨੇ ਆਪਣੀ ਅਦਾ ਗੁਆ ਦਿੱਤੀ ਹੈ। "

ਫਰਾਹ ਖ਼ਾਨ ਨੇ ਲਿਖਿਆ, " ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸਰੋਜ ਜੀ, ਤੁਸੀਂ ਕਈ ਲੋਕਾਂ ਲਈ ਪ੍ਰੇਰਣਾ ਸੀ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ। ਕਈ ਗੀਤਾਂ ਦੇ ਲਈ ਸ਼ੁਕਰੀਆ ਹੈਸ਼ਟੈਗਸਰੋਜਖ਼ਾਨ। "

ਜੇਨੀਲੀਆ ਦੇਸ਼ਮੁਖ: "ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸਰੋਜ ਜੀ। ਮੈਂ ਉਸ ਪ੍ਰਮਾਤਮਾ ਦਾ ਧੰਨਵਾਦ ਅਦਾ ਕਰਨਾ ਚਾਹਾਂਗੀ ਕਿ ਤੁਹਾਡੇ ਰਾਹੀਂ ਮੈਨੂੰ ਕੋਰੀਓਗ੍ਰਾਫ ਹੋਣ ਦਾ ਮੌਕਾ ਮਿਲਿਆ। ਮੇਰੀਆਂ ਪ੍ਰਾਰਥਨਾਵਾਂ ਪਰਿਵਾਰ ਨਾਲ ਹਨ। ਹੈਸ਼ਟਗਸਰੋਜਖ਼ਾਨ।"

ਰਿਤੇਸ਼ ਦੇਸ਼ਮੁਖ : " ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸਰੋਜ ਜੀ। ਇਹ ਘਾਟਾ ਫਿਲਮ ਜਗਤ ਤੇ ਫਿਲਮ ਪ੍ਰੇਮੀਆਂ ਲਈ ਵੱਡਾ ਘਾਟਾ ਹੈ। 2000 ਤੋਂ ਵੱਧ ਗੀਤਾਂ ਨੂੰ ਕੋਰੀਓਗ੍ਰਾਫ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਲੋ ਗੀਤਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੈਨੂੰ ਅਲਾਦੀਨ 'ਚ ਉਨ੍ਹਾਂ ਵੱਲੋਂ ਕੋਰੀਓਗ੍ਰਾਫ ਹੋਣ ਦਾ ਮੌਕਾ ਮਿਲਿਆ। ਮੇਰੀ ਬੱਕੇਟ ਲਿਸਟ 'ਚ ਇੱਕ ਨਿਸ਼ਾਨ ਲੱਗ ਚੁੱਕਾ ਹੈ। "

ਮਧੂਰ ਭੰਡਾਰਕਰ : " ਇਸ ਖ਼ਬਰ ਦੇ ਨਾਲ ਨੀਂਦ ਖੁੱਲ੍ਹੀ ਕਿ ਸਰੋਜ ਖ਼ਾਨ ਜੀ ਸਾਡੇ ਵਿੱਚ ਨਹੀਂ ਰਹੇ, ਫਿਲਮ ਜਗਤ ਦੀ ਸਭ ਤੋਂ ਪ੍ਰਤਿਭਾਸ਼ਾਲੀ ਟ੍ਰੈਂਡ ਸੈਂਟਰ ਕੋਰੀਓਗ੍ਰਾਫਰ, ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਸੰਵੇਦਨਾ,ਹੈਸ਼ਟੈਗਆਰਆਈਪੀ। "

ਸਯਾਨੀ ਗੁਪਤਾ : " ਤੁਸੀਂ ਹਮੇਸ਼ਾ ਜ਼ਿੰਦਾ ਰਹੋਗੇ ਸਰੋਜ ਖ਼ਾਨ, ਸਿਰਫ ਇੱਕ ਪਛਤਾਵਾ ਰਹਿ ਜਾਵੇਗਾ ਕਿ ਤੁਹਾਡੇ ਨਾਲ ਡਾਂਸ ਕਰਨ ਦਾ ਮੌਕਾ ਨਹੀਂ ਮਿਲਿਆ ਹੈਸ਼ਟਗਸਰੋਜਖ਼ਾਨ।"

ਅਨੁਭਵ ਸਿਨਹਾ : " ਕੀ ਮਾਸਟਰੀ ਜੀ ? ਕਿੰਨਾ ਵੱਡਾ ਨੁਕਸਾਨ, ਇੱਕ ਦਿੱਗਜ, ਇੱਕ ਸਟਾਰ, ਇੱਕ ਯੁਗ ਸਰੋਜ ਜੀ। ਇਹ ਸਾਲ ਸੱਚ ਵਿੱਚ ਹੀ ਬੇਹੱਦ ਬੇਕਾਰ ਹੈ ਹੈਸ਼ਟਗਸਰੋਜਖ਼ਾਨ।"

ਰਾਕੂਲ ਪ੍ਰੀਤ ਸਿੰਘ : " 2020 ਕ੍ਰਿਪਾ ਕਰਕੇ ਹੋਰ ਬੁਰੀ ਖ਼ਬਰਾਂ ਨਾ ਸੁਣਾਓ। ਸਰੋਜ ਖ਼ਾਨ ਮੈਮ ਦੇ ਬਾਰੇ ਸੁਣ ਕੇ ਬਹੁਤ ਬੁਰਾ ਲੱਗਾ। ਹਮੇਸ਼ਾ ਤੋਂ ਇੱਕ ਸੁਪਨਾ ਸੀ ਉਨ੍ਹਾਂ ਦੇ ਨਾਲ ਘੱਟੋ-ਘੱਟ ਇੱਕ ਗਾਣੇ 'ਤੇ ਕੋਰੀਓਗ੍ਰਾਫ ਹੋ ਸਕਾਂ। ਤੁਹਾਡੀ ਚਮਕ ਤੇ ਭਾਰਤੀ ਸਿਨੇਮਾ 'ਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। "

ਹੰਸਿਕਾ ਮੋਟਵਾਨੀ : " ਸਰੋਜ ਖ਼ਾਨ ਜੀ, ਮੈਨੂੰ ਅਜੇ ਵੀ ਤੁਹਾਡੇ ਗਿਆਨ ਭਰੇ ਉਹ ਸ਼ਬਦ ਯਾਦ ਹਨ, ਜਦ ਤੁਸੀਂ ਮੈਨੂੰ ਕਿਹਾ ਸੀ, ਬੇਟਾ ਧਿਆਨ ਕੇਂਦਰਤ ਕਰੋ ਤੇ ਆਪਣਾ ਸ਼ਤ ਪ੍ਰਤੀਸ਼ਤ ਦਵੋ ਅਤੇ ਤੁਹਾਨੂੰ ਉਹ ਹੀ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ। ਤੁਹਾਡੀ ਕੋਰੀਓਗ੍ਰਾਫੀ ਦੇਖ ਕੇ ਮੈਂ ਵੱਡੀ ਹੋਈ ਹਾਂ। ਇਸ ਸਾਲ ਨੇ ਬਹੁਤ ਦਿਲ ਤੋੜਿਆ ਹੈ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। "

ABOUT THE AUTHOR

...view details