ਮੁੰਬਈ: ਚੰਦਰਯਾਨ 2 ਦੇ ਲੈਂਡਰ ਵਿਕ੍ਰਮ ਦਾ ਚੰਨ 'ਤੇ ਉਤਰਨ ਵੇਲੇ ਸੰਪਰਕ ਟੁੱਟ ਗਿਆ ਸੀ। ਚੰਦਰਯਾਨ 2 ਦੇ ਬਾਰੇ 'ਚ ਅੱਜੇ ਜਾਣਕਾਰੀ ਦਾ ਇੰਤਜ਼ਾਰ ਹੈ। ਇਸਰੋ ਦੇ ਕੰਟਰੋਲ ਰੂਮ 'ਚ ਵਿਗਿਆਨਿਕ ਆਂਕੜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਡਾਟਾ ਦਾ ਅਧਿਐਨ ਅਜੇ ਜਾਰੀ ਹੈ। ਬਾਲੀਵੁੱਡ ਹਸਤੀਆਂ ਨੇ ਇਸ ਮਿਸ਼ਨ ਤੋਂ ਆਸ ਕੀਤੀ ਅਤੇ ਇਸਰੋ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਬਾਲੀਵੁੱਡ ਹਸਤੀਆਂ ਨੇ ਇਸਰੋ 'ਤੇ ਜਤਾਇਆ ਮਾਣ
ਚੰਦਰਯਾਨ 2 ਦੇ ਲੈਂਡਰ ਵਿਕ੍ਰਮ ਨੂੰ ਰਾਤ ਲਗਭਗ 1 ਵੱਜ ਕੇ 38 ਮਿੰਟ 'ਤੇ ਚੰਨ ਦੀ ਸਤਿਹ 'ਤੇ ਲਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਪਰ ਚੰਨ ਦੇ ਹੇਠਾਂ ਵੱਲ ਨੂੰ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉਚਾਈ 'ਤੇ ਜ਼ਮੀਨੀ ਸਟੇਸ਼ਨ 'ਤੇ ਇਸ ਦਾ ਸਪੰਰਕ ਟੁੱਟ ਗਿਆ। ਬੀ-ਟਾਊਨ ਸੇਲੇਬਸ ਨੇ ਇਸਰੋ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਨੁਪਮ ਖ਼ੇਰ ਨੇ ਇਸਰੋ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਹੋਰ ਵਧੀਆ ਕਰਨ ਦੀ ਉਮੀਦ ਜਤਾਈ। ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਨੇ ਆਪਣੇ ਟਵੀਟਰ ਅਕਾਊਂਟ 'ਤੇ ਟਵੀਟ ਕਰ ਇਹ ਆਖਿਆ ਕਿ ਅੱਜ ਜੋ ਹਾਸਿਲ ਹੋਇਆ ਹੈ ਉਹ ਵੀ ਕਿਸੇ ਉਪਲੱਬਧੀ ਤੋਂ ਘਟ ਨਹੀਂ ਹੈ।
ਇਨ੍ਹਾਂ ਕਲਾਕਾਰਾਂ 'ਚ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਨੁਭਵ ਸਿਨ੍ਹਹਾ ਨੇ ਟਵੀਟ ਕਰਦੇ ਹੋ ਕਿਹਾ, "ਮੈਨੂੰ ਉਮੀਦ ਹੈ ਕਿ ਉਹ ਸੰਚਾਰ ਨੂੰ ਬਹਾਲ ਕਰ ਸਕਦੇ ਹਨ। ਮੈਂ ਆਸ ਕਰਦਾ ਹਾਂ ਕਿ ਅੱਗੋਂ ਹੋਰ ਵਧੀਆ ਹੋਵੇਗਾ।" ਜ਼ਿਕਰ-ਏ-ਖ਼ਾਸ ਹੈ ਕਿ ਉੱਥੇ ਹੀ ਮਾਹਿਰਾਂ ਨੇ ਇਹ ਕਿਹਾ ਹੈ ਕਿ ਅੱਜੇ ਇਸ ਮਿਸ਼ਨ ਨੂੰ ਅਸਫ਼ਲ ਨਹੀਂ ਕਿਹਾ ਜਾ ਸਕਦਾ। ਲੈਂਡਰ ਦੇ ਨਾਲ ਇੱਕ ਵਾਰ ਮੁੜ ਤੋਂ ਸਪੰਰਕ ਹੋ ਸਕਦਾ ਹੈ।