ਹੈਦਰਾਬਾਦ: ਬਾਲੀਵੁੱਡ ਦੀ ਅਦਾਰਾਰ ਰਾਣੀ ਮੁਖਰਜੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਇਸ ਨੂੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਉਨ੍ਹਾਂ ਨੂੰ ਇੰਸ਼ਟਾਗ੍ਰਾਮ 'ਤੇ ਭਾਲ ਰਹੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਜਨਮਦਿਨ 'ਤੇ ਵਿਸ਼ ਕਰ ਸਕਣ। ਅੱਜ ਤੁਹਾਨੰ ਦੱਸਦੇ ਹਾਂ ਕਿ ਰਾਣੀ ਮੁਖਰਜੀ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ 'ਤੇ ਕਿਉ ਨਹੀਂ ਹਨ। ਰਾਣੀ ਵੱਲੋਂ ਕਈ ਹਿੱਟ ਫਿਲਮਾਂ ਦੇ ਚੱਕੇ ਹਨ।
ਇੱਕ ਵਾਰ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਮੇਰੇ ਪ੍ਰਸ਼ੰਸਕਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਜੋ ਮੈਨੂੰ ਹਮੇਸ਼ਾ ਢੁਕਵੇਂ ਰੱਖਦੇ ਹਨ। ਮੈਂ ਸੱਚਮੁੱਚ ਧੰਨ ਹਾਂ ਕਿ ਮੇਰੇ ਕੋਲ ਇਹੋ ਜਿਹੇ ਪ੍ਰਸ਼ੰਸਕ ਹਨ ਜੋ ਮੇਰੇ ਕੰਮ ਦਾ ਅਨੰਦ ਲੈਂਦੇ ਹਨ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਹਰ ਕੋਈ ਆਪਣੇ ਪਰਿਵਾਰ ਬਾਰੇ ਗੱਲ ਕਰ ਰਿਹਾ ਹੈ, ਆਪਣੇ ਜੀਵਨ ਬਾਰੇ ਗੱਲ ਕਰ ਰਿਹਾ ਹੈ, ਉੱਥੇ ਆਪਣੇ ਆਪ ਨੂੰ ਦਿਖਾ ਰਿਹਾ ਹੈ, ਕਈ ਵਾਰ ਤੁਹਾਨੂੰ ਉਸ ਸੰਸਾਰ ਵਿੱਚ ਗਲਤਫਹਿਮੀ ਹੋ ਸਕਦੀ ਹੈ।