ਮੁੰਬਈ: ਪਿਛਲੇ ਕਈ ਦਿਨਾਂ ਤੋਂ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਵਧੀਆਂ ਹੋਸਟਲ ਦੀਆਂ ਫੀਸਾਂ ਅਤੇ ਖਰਚੇ ਵਾਪਸ ਲੈਣ ਲਈ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਸੰਸਦ ਅੱਗੇ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਪੁਲਿਸ ਨਾਲ ਤਿੱਖੀ ਝੜਪ ਵਿੱਚ ਪੈ ਗਏ। ਆਮ ਲੋਕਾਂ ਤੋਂ ਇਲਾਵਾ ਹੁਣ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਇਸ ਪ੍ਰੋਟੈਸਟ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ।
ਹੋਰ ਪੜ੍ਹੋ: ਇਸ ਮਾਮਲੇ 'ਚ ਕਾਰਤਿਕ ਆਰੀਅਨ ਨੇ ਇਮਰਾਨ ਹਾਸ਼ਮੀ ਨੂੰ ਕੀਤਾ ਫੇਲ, Video ਵਾਇਰਲ
ਬਾਲੀਵੁੱਡ ਡੈਬਿਉ ਕਰਨ ਤੋਂ ਪਹਿਲਾਂ ਜੇਐਨਯੂ ਦੀ ਵਿਦਿਆਰਥੀ ਅਦਾਕਾਰਾ ਸਵਰਾ ਭਾਸਕਰ ਨੇ ਟਵਿੱਟਰ 'ਤੇ ਵਿਰੋਧ ਪ੍ਰਦਰਸ਼ਨ ਦੀਆਂ ਫ਼ੋਟੋਆਂ ਸਾਂਝੀਆਂ ਕਰਦਿਆਂ ਲਿਖਿਆ,' ਜੇ ਐਨ ਯੂ ਦੇ ਵਿਦਿਆਰਥੀ ਭਾਰਤ ਵਿੱਚ ਗਰੀਬੀ 'ਚ ਪੈਦਾ ਹੋਏ ਅਤੇ ਹੋਣ ਵਾਲੇ ਬੱਚਿਆਂ ਦੇ ਲਈ ਪ੍ਰੋਟੈਸਟ ਕਰ ਰਹੇ ਹਨ। ਆਖ਼ਰਕਾਰ, ਸਿਰਫ ਅਮੀਰਾਂ ਨੂੰ ਹੀ ਚੰਗੀ ਉੱਚ ਸਿੱਖਿਆ ਕਿਉਂ ਪ੍ਰਾਪਤ ਕਰਨੀ ਚਾਹੀਦੀ ਹੈ? ਦੱਸ ਦੇਈਏ ਕਿ ਸਵਰਾ ਭਾਸਕਰ ਦੀ ਮਾਂ ਈਰਾ ਭਾਸਕਰ ਵੀ ਜੇਐਨਯੂ ਵਿੱਚ ਪ੍ਰੋਫੈਸਰ ਹੈ।
ਹੋਰ ਪੜ੍ਹੋ: ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ ਕ੍ਰਿਸ਼ਮਾ ਕਪੂਰ
ਇਸ ਵਿਰੋਧ 'ਤੇ ਸਵਰਾ ਤੋਂ ਇਲਾਵਾ ਅਦਾਕਾਰਾ, ਨਿਰਮਾਤਾ ਅਤੇ ਨਿਰਦੇਸ਼ਕ ਪੂਜਾ ਭੱਟ ਨੇ ਵੀ ਇਸ ਮਾਮਲੇ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਪੂਜਾ ਨੇ ਟਵਿੱਟਰ 'ਤੇ ਲਿਖਿਆ,' ਸਿੱਖਿਆ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੈ, ਬਲਕਿ ਸਾਫ਼ ਹਵਾ ਵਿੱਚ ਸਾਹ ਲੈਣਾ ਸਾਰਿਆਂ ਦਾ ਹੱਕ ਹੈ। ਇਹ ਵੇਖ ਕੇ ਦੁੱਖ ਹੋਇਆ ਕਿ ਪੁਲਿਸ ਜੇ ਐਨ ਯੂ ਦੇ ਵਿਦਿਆਰਥੀਆਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆ ਰਹੇ ਹਨ।