ਹੈਦਰਾਬਾਦ:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਅਦਾਕਾਰ ਸੁਨੀਲ ਦੱਤ ਅਤੇ ਅਦਾਕਾਰਾ ਨਰਗਿਸ ਦੇ ਘਰ ਹੋਇਆ ਸੀ। ਵੱਡੇ ਪਰਦੇ ’ਤੇ ਆਪਣੀ ਅਦਾਕਾਰੀ ਦੇ ਨਾਲ ਕਰੋੜਾਂ ਦਿਲਾਂ ਨੂੰ ਜਿੱਤਣ ਵਾਲੇ ਸੰਜੇ ਦੱਤ ਅਸਲ ਜਿੰਦਗੀ ਚ ਵੀ ਸ਼ਾਨਦਾਰ ਹੀਰੋ ਹੈ। ਪਰੇਸ਼ਾਨੀਆਂ ਬਹੁਤ ਆਈ ਪਰ ਅੱਜ ਉਹ ਇਸ ਮੁਕਾਮ ’ਤੇ ਹਨ ਕਿ ਕਿਸੇ ਫਿਲਮ ਚ ਉਨ੍ਹਾਂ ਦਾ ਹੋਣਾ ਬਾਕਸ ਆਫਿਸ ’ਤੇ ਸਫਲਤਾ ਦਾ ਮਾਨਕ ਬਣ ਗਿਆ ਹੈ।
Birhtday Special Sanjay Dutt : ਬਾਲੀਵੁੱਡ ਦਾ ਖਲਨਾਇਕ ਜੋ ਅਸਲ ਜਿੰਦਗੀ ’ਚ ਹੈ ਹੀਰੋ 1981 ਚ ਰਾਕੀ ਫਿਲਮ ਤੋਂ ਵੱਡੇ ਪਰਦੇ ’ਤੇ ਕਰੀਅਰ ਸ਼ੁਰੂ ਕਰਨ ਵਾਲੇ ਸੰਜੂ ਬਾਬਾ ਦੀ ਆਉਣ ਵਾਲੀ ਫਿਲਮਾਂ ਭੁਜ ਅਤੇ ਸ਼ਮਸ਼ੇਰਾ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਕਰੀਅਰ ਦੀ ਸ਼ੁਰੂਆਤ ਚ ਹੀ ਮਾਂ ਨਰਗਿਸ ਦੱਤ ਦਾ ਸਾਥ ਛੱਡ ਜਾਣਾ ਸੰਜੇ ਦੇ ਲਈ ਜਿੰਦਗੀ ਦਾ ਪਹਿਲਾ ਝਟਕਾ ਸੀ।
ਇਸ ਗਮ ਤੋਂ ਬਾਹਰ ਨਿਕਲਣ ਦੀ ਚਾਹਤ ਚ ਸੰਜੇ ਦੱਤ ਨੂੰ ਡਰੱਗਸ ਦੀ ਲੱਤ ਲੱਗ ਗਈ ਅਤੇ ਉਨ੍ਹਾਂ ਦੀ ਜਿੰਦਗੀ ਚ ਹਨੇਰਾ ਛਾ ਗਿਆ। ਇਸ ਤੋਂ ਬਾਅਦ ਪੰਜ ਮਹੀਨੇ ਦੀ ਜੇਲ੍ਹ ਅਤੇ ਅਮਰੀਕਾ ਦੇ ਨਸ਼ਾ ਮੁਕਤੀ ਕੇਂਦਰ ਚ ਦੋ ਸਾਲ ਰਹਿ ਕੇ ਡਰੱਗਸ ਤੋਂ ਪਿੱਛਾ ਛਡਾਉਣ ਤੋਂ ਬਾਅਦ ਵਾਪਸ ਆਏ ਅਤੇ ਬਾਲੀਵੁੱਡ ਚ ਫਿਰ ਤੋਂ ਸਰਗਰਮ ਹੋ ਗਏ।
Birhtday Special Sanjay Dutt : ਬਾਲੀਵੁੱਡ ਦਾ ਖਲਨਾਇਕ ਜੋ ਅਸਲ ਜਿੰਦਗੀ ’ਚ ਹੈ ਹੀਰੋ ਇਸ ਤੋਂ ਬਾਅਦ ਸੰਜੇ ਦੱਤ ਨੂੰ ਆਪਣੀ ਉਮਰ ਤੋਂ ਵੱਡੀ ਰ੍ਰਿਚਾ ਸ਼ਰਮਾ ਨਾਲ ਵਿਆਹ ਕੀਤਾ। ਪਤਨੀ ਦੇ ਬ੍ਰੇਨ ਕੈਂਸਰ ਦੀ ਖਬਰ ਨੇ ਉਨ੍ਹਾਂ ਨੂੰ ਅੰਦਰ ਤੱਕ ਹਿੱਲਾ ਦਿੱਤਾ। ਉੱਧਰ ਸੰਜੇ ਦੱਤ ਦੇ ਫਿਲਮੀ ਕਰੀਅਰ ਦਾ ਗ੍ਰਾਫ ਤੇਜੀ ਨਾਲ ਚੜਦਾ ਗਿਆ। ਉਸ ਦੌਰ ਚ ਸੰਜੇ ਦੱਸ ਨੇ ਸਾਜਨ, ਸੜਕ ਅਤੇ ਖਲਨਾਇਕ ਵਰਗੀ ਸੁਪਰਹਿੱਟ ਫਿਲਮਾਂ ਕੀਤੀ।
ਫਿਰ ਉਹ ਸਮੇਂ ਵੀ ਆਇਆ ਜਿਸਨੇ ਸੰਜੇ ਦੱਤ ਦੀ ਜਿੰਦਗੀ ਨੂੰ ਬੇਪਟੜੀ ਕਰਨ ਚ ਕੋਈ ਕਸਰ ਨਹੀਂ ਛੱਡੀ। 1993 ਚ ਮੁੰਬਈ ਬੰਬ ਧਮਾਕੇ ਦੀ ਜਾਂਚ ਦੇ ਦੌਰਾਨ ਸੰਜੇ ਦੱਤ ਤੇ ਹਥਿਆਰ ਰੱਖਣ ਦਾ ਇਲਜ਼ਾਮ ਲੱਗਿਆ। 16 ਮਹੀਨੇ ਦੀ ਜੇਲ ਕੱਟੀ ਅਤੇ ਲਗਭਗ 20 ਸਾਲ ਤੱਕ ਅਦਾਲਤ ਦੇ ਚੱਕਰ ਕੱਟਣ ਤੋਂ ਬਾਅਦ ਜੇਲ੍ਹ ਪਹੁੰਚ ਗਏ।
Birhtday Special Sanjay Dutt : ਬਾਲੀਵੁੱਡ ਦਾ ਖਲਨਾਇਕ ਜੋ ਅਸਲ ਜਿੰਦਗੀ ’ਚ ਹੈ ਹੀਰੋ ਹਾਲਾਂਕਿ ਫਿਰ ਉਨ੍ਹਾਂ ਦੀ ਜਿੰਦਗੀ ਚ ਇੱਕ ਅਜਿਹਾ ਫਿਲਮ ਆਈ ਜਿਸਨੇ ਉਨ੍ਹਾਂ ਦੀ ਖਲਨਾਇਕ ਵਾਲੀ ਪਛਾਣ ਨੂੰ ਇੱਕਦਮ ਬਦਲ ਦਿੱਤਾ ਅਤੇ ਉਹ ਫਿਰ ਲੋਕਾਂ ਦੇ ਚਹੇਤੇ ਸਟਾਰ ਬਣ ਗਏ। ਉਹ ਫਿਲਮ ਸੀ ਮੁੰਨਾਭਾਈ ਐਮਬੀਬੀਐਸ। ਇਸ ਤੋਂ ਬਾਅਦ ਅਗਨੀਪੱਥ ਦੇ ਰੀਮੇਕ ਚ ਕਾਂਚਾ ਦੀ ਭੂਮਿਕਾ ਨੇ ਉਨ੍ਹਾਂ ਨੂੰ ਅਜਿਹਾ ਸਿਤਾਰਾ ਬਣਾ ਦਿੱਤਾ ਜੋ ਹਿੱਟ ਫਿਲਮਾਂ ਦੀ ਗਰੰਟੀ ਬਣ ਗਿਆ।
ਇਸੇ ਦੌਰਾਨ ਉਨ੍ਹਾਂ ਜਿੰਦਗੀ ਚ ਮਾਨਿਅਤਾ ਦੱਤ ਦੀ ਐਂਟਰੀ ਹੋਈ ਅਤੇ ਫਿਰ ਵਿਆਹ ਤੋਂ ਬਾਅਦ ਉਹ ਬਿਹਤਰ ਜਿੰਦਗੀ ਜੀਉਣ ਲੱਗੇ। ਕੁਝ ਸਮੇਂ ਪਹਿਲਾਂ ਹੀ ਕੈਂਸਰ ਨੂੰ ਮਾਤ ਦੇ ਕੇ ਸੰਜੇ ਫਿਰ ਤੋਂ ਪਰਦੇ ’ਤੇ ਚਮਕਣ ਨੂੰ ਬੇਤਾਬ ਹਨ।
ਇਹ ਵੀ ਪੜੋ: HAPPY BIRTHDAY HARD KAUR: ਹਾਰਡ ਕੌਰ ਦਾ ਰੈਪਰ ਬਣਨ ਤੱਕ ਦਾ ਸਫਰ...
ਸੰਜੇ ਦੱਤ ਦੀ ਆਉਣ ਵਾਲੀ ਫਿਲਮਾਂ ਪ੍ਰਿਥਵੀਰਾਜ ਜੋ ਕਿ ਇੱਕ ਵਾਰ ਡਰਾਮਾ ਹੈ ਦਾ ਦਰਸ਼ਕ ਵੀ ਇੰਤਜਾਰ ਕਰ ਰਹੇ ਹੈ। ਉੱਥੇ ਹੀ 1971 ਦੇ ਯੁੱਧ ਦੀ ਕਹਾਣੀ ’ਤੇ ਬਣੀ ਭੁਜ ਚ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਨ੍ਹਾਂ ਹੀ ਨਹੀਂ ਯਸ਼ਰਾਜ ਬੈਨਰ ਦੀ ਸ਼ਮਸ਼ੇਰਾ ਚ ਉਹ ਖਤਰਨਾਕ ਖਲਨਾਇਕ ਦੀ ਭੂਮਿਕਾ ’ਚ ਦਿਖਣਗੇ। ਨਾਲ ਹੀ ਸ਼ਾਹਰੁਖ ਖਾਨ ਦੇ ਨਾਲ ਰਾਖੀ ਫਿਲਮ ਦਾ ਵੀ ਜਲਦ ਐਲਾਨ ਕੀਤਾ ਜਾਣਾ ਹੈ।