ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੇ ਕੀਤੀ ਜਾਨ੍ਹਵੀ ਕਪੂਰ ਦੀ ਤਾਰੀਫ਼ - Gunjan Saxena -Biopic
ਪੰਕਜ ਤ੍ਰਿਪਾਠੀ ਅਤੇ ਜਾਨ੍ਹਵੀ ਕਪੂਰ ਇੱਕਠੇ ਇਕ ਫ਼ਿਲਮ ਕਰ ਰਹੇ ਹਨ ,ਇਸ ਦੌਰਾਨ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਜਾਨ੍ਹਵੀ ਕਪੂਰ ਦਾ ਕੰਮ ਪਸੰਦ ਆ ਰਿਹਾ ਹੈ।
ਲਖਨਊ: ਅਦਾਕਾਰ ਪੰਕਜ ਤ੍ਰਿਪਾਠੀ ਨੇ ਆਪਣੀ ਔਣ-ਸਕਰੀਨ ਬੇਟੀ ਜਾਨ੍ਹਵੀ ਕਪੂਰ ਦੇ ਕੰਮ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਜਾਨ੍ਹਵੀ ਨੂੰ ਆਪਣੇ ਕੰਮ ਪ੍ਰਤੀ ਇਮਾਨਦਾਰ ਦੱਸਿਆ ਹੈ। ਦੱਸ ਦਈਏ ਪੰਕਜ ਤ੍ਰਿਪਾਠੀ ਅਤੇ ਜਾਨ੍ਹਵੀ ਕਪੂਰ ,ਗੁਣਜਨ ਸਕਸੈਨਾ ਦੀ ਜ਼ਿੰਦਗੀ 'ਤੇ ਅਧਾਰਿਤ ਇਕ ਬਾਯੋਪਿਕ ਸ਼ੂਟ ਕਰ ਰਹੇ ਹਨ। ਜਿਸ ਵਿੱਚ ਗੁਣਜਨ ਸਕਸੈਨਾ ਦਾ ਕਿਰਦਾਰ ਜਾਨ੍ਹਵੀ ਕਪੂਰ ਅਤੇ ਉਸ ਦੇ ਪਿਤਾ ਦਾ ਕਿਰਦਾਰ ਪੰਕਜ ਤ੍ਰਿਪਾਠੀ ਨਿਭਾ ਰਹੇ ਹਨ। ਇਸ ਫ਼ਿਲਮ 'ਚ ਪਹਿਲੀ ਵਾਰ ਪੰਕਜ ਤ੍ਰਿਪਾਠੀ ਅਤੇ ਜਾਨ੍ਹਵੀ ਕਪੂਰ ਇੱਕਠੇ ਨਜ਼ਰ ਆਉਣਗੇ।
ਪੰਕਜ ਤ੍ਰਿਪਾਠੀ ਆਪਣੇ ਬਿਆਣ ਦੇ ਵਿੱਚ ਆਖਦੇ ਹਨ ਕਿ ਮੈਨੂੰ ਗੁਣਜਨ ਸਕਸੈਨਾ ਦੇ ਪਿਤਾ ਦਾ ਕਿਰਦਾਰ ਬਹੁਤ ਪਸੰਦ ਹੈ ,ਇਸ ਫ਼ਿਲਮ ਦੀ ਸ਼ੂਟਿੰਗ ਕਰਦੇ ਹੋਏ ਮੇਨੂੰ ਬਹੁਤ ਮਜ਼ਾ ਵੀ ਆ ਰਿਹਾ ਹੈ। ਜਾਨ੍ਹਵੀ ਮੇਰਾ ਬਹੁਤ ਸਤਿਕਾਰ ਕਰ ਦੀ ਹੈ ਅਤੇ ਉਹ ਇਕ ਇਮਾਨਦਾਰ ਅਦਾਕਾਰਾ ਹੈ।
ਦੱਸਣਯੋਗ ਹੈ ਕਿ ਗੁਣਜਨ ਸਕਸੈਨਾ ਪਹਿਲੀ ਮਹਿਲਾ ਪਾਇਲੇਟ ਹਨ ਜ਼ਿਨ੍ਹਾਂ ਨੇ 1999 'ਚ ਕਾਰਗਿਲ ਦੀ ਲੜਾਈ 'ਚ ਹਿੱਸਾ ਲਿਆ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਰਨ ਸ਼ਰਮਾ ਕਰ ਰਹੇ ਹਨ। ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫ਼ਿਲਮ ਜਾਨ੍ਹਵੀ ਕਪੂਰ ਦੀ ਦੂਸਰੀ ਫ਼ਿਲਮ ਹੈ। ਜ਼ਿਕਰਯੋਗ ਹੈ ਕਿ ਜਾਨ੍ਹਵੀ ਕਪੂਰ ਦੀ ਪਹਿਲੀ ਫ਼ਿਲਮ 'ਧੜਕ' ਸੀ ਜਿਸ ਨੇ ਬਾਲੀਵੁੱਡ 'ਤੇ ਚੰਗਾ ਕਾਰੋਬਾਰ ਕੀਤਾ ਸੀ।