ਪੰਜਾਬ

punjab

ETV Bharat / sitara

RAPE ALLEGATION:ਅਦਾਕਾਰਾ ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫਤਾਰ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ(KANGANA RANAUT) ਦੇ ਅੰਗਰਕਸ਼ਕ (BODY GUARD) ਕੁਮਾਰ ਸ਼ੇਟੀ ਨੂੰ ਮੁੰਬਈ ਪੁਲਿਸ ਨੇ ਜਬਰ ਜਨਾਹ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਫ਼ੋਟੋ
ਫ਼ੋਟੋ

By

Published : May 30, 2021, 1:41 PM IST

ਕਰਨਾਟਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ(KANGANA RANAUT) ਦੇ ਅੰਗਰਕਸ਼ਕ (BODY GUARD) ਕੁਮਾਰ ਸ਼ੇਟੀ ਨੂੰ ਮੁੰਬਈ ਪੁਲਿਸ ਨੇ ਜਬਰ ਜਨਾਹ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਸ਼ੈਟੀ ਮੰਡਿਆ ਦੇ ਹੇਗੇਡਹੱਲੀ ਦੇ ਕੇਆਰ ਪੇਟ ਤਾਲੁਕ ਦਾ ਵਾਸੀ ਹੈ। ਉਨ੍ਹਾਂ ਨੇ ਹੇਗੇਡਹੱਲੀ ਦੀ ਦਿਹਾਤੀ ਪੁਲਿਸ ਦੇ ਸਹਿਯੋਗ ਨਾਲ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੰਬਈ ਪੁਲਿਸ ਮੁੰਬਈ ਆਪਣੇ ਨਾਲ ਲੈ ਗਈ ਹੈ।

ਕਿਹਾ ਜਾਂਦਾ ਹੈ ਕਿ ਕੁਝ ਸਾਲਾਂ ਤੋਂ, ਅਭਿਨੇਤਰੀ ਕੰਗਣਾ ਦੇ ਬਾਡੀਗਾਰਡ ਵਜੋਂ ਕੰਮ ਕਰ ਰਹੇ ਕੁਮਾਰ ਸ਼ੈਟੀ ਉਰਫ ਕੁਮਾਰ ਹੇਗੜੇ ਨੂੰ ਮੁੰਬਈ ਦੀ ਇੱਕ ਕੁੜੀ ਨਾਲ ਪਿਆਰ ਹੋ ਗਿਆ। ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਸ਼ੈਟੀ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ। ਇੰਨਾ ਹੀ ਨਹੀਂ ਉਸ ਨੇ ਬਾਅਦ ਵਿੱਚ ਕੁੜੀ ਤੋਂ 50 ਹਜ਼ਾਰ ਰੁਪਏ ਲੈ ਕੇ ਉਸ ਨਾਲ ਠੱਗੀ ਮਾਰੀ।

ਇਸ ਸਬੰਧ ਵਿੱਚ ਕੁੜੀ ਨੇ ਮੁੰਬਈ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮੁੰਬਈ ਪੁਲਿਸ ਪਿਛਲੇ ਇੱਕ ਮਹੀਨੇ ਤੋਂ ਕੁਮਾਰ ਸ਼ੈਟੀ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਸ਼ੈਟੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ABOUT THE AUTHOR

...view details