ਪੰਜਾਬ

punjab

ETV Bharat / sitara

BIRTHDAY SPECIAL: ਸਿਰਫ 400 ਰੁਪਏ ਦੀ ਤਨਖ਼ਾਹ ਨਾਲ ਬਤੌਰ ਅਦਾਕਾਰ ਸਲੀਮ ਖ਼ਾਨ ਨੇ ਸ਼ੁਰੂ ਕੀਤਾ ਸੀ ਕੰਮ - ਸਲੀਮ ਖ਼ਾਨ ਦੀ ਬਾਲੀਵੁੱਡ ਵਿੱਚ ਐਂਟਰੀ

ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦਾ ਅੱਜ ਜਨਮ ਦਿਨ ਹੈ। ਆਓ ਜਾਣਦੇ ਹਾਂ ਸਲੀਮ-ਜਾਵੇਦ ਦੀ ਜੋੜੀ ਬਾਰੇ ਕੁਝ ਦਿਲਚਸਪ ਗੱਲਾਂ, ਜੋ ਕਿ 70 ਅਤੇ 80 ਦੇ ਦਹਾਕੇ ਦੇ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਸਨ।

ਫ਼ੋਟੋ

By

Published : Nov 24, 2019, 11:52 AM IST

ਮੁੰਬਈ: ਸਲੀਮ ਖ਼ਾਨ ਉਨ੍ਹਾਂ ਕੁਝ ਕਲਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੰਡਸਟਰੀ ਵਿੱਚ ਬਹੁਤ ਸਤਿਕਾਰ ਮਿਲਿਆ ਹੈ। ਮਜ਼ਬੂਤ ਸ਼ਖਸੀਅਤ ਅਤੇ ਸੁੰਦਰਤਾ ਦੇ ਮਾਮਲੇ ਵਿੱਚ ਉਹ ਆਪਣੇ ਬੇਟੇ ਸਲਮਾਨ ਖ਼ਾਨ ਤੋਂ ਕਿਤੇ ਅੱਗੇ ਸਨ। ਸਲੀਮ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਦਾਕਾਰੀ ਨਾਲ ਕੀਤੀ ਸੀ, ਪਰ ਉਹ ਇੱਕ ਵਾਰ ਜਾਵੇਦ ਅਖ਼ਤਰ ਨੂੰ ਮਿਲੇ ਸੀ, ਜਿਸ ਤੋਂ ਬਾਅਦ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਤੇ ਸਫ਼ਲ ਸਕ੍ਰਿਪਟ ਲੇਖਕ ਜੋੜੀ ਬਣ ਗਈ। ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦਾ ਅੱਜ ਜਨਮਦਿਨ ਹੈ। ਆਓ ਜਾਣਦੇ ਹਾਂ ਸਲੀਮ ਖ਼ਾਨ ਬਾਰੇ ਕੁਝ ਦਿਲਚਸਪ ਗੱਲਾਂ।

ਹੋਰ ਪੜ੍ਹੋ: #GoodNewstrailer: ਪਰਿਵਾਰ ਨਾਲ ਫ਼ਿਲਮ 'ਗੁੱਡ ਨਿਊਜ਼' ਵੇਖਣ ਬਾਰੇ ਕਿ ਹਨ ਦਰਸ਼ਕਾਂ ਦੇ ਵਿਚਾਰ ?

ਸਲੀਮ ਖ਼ਾਨ ਦਾ ਜਨਮ 24 ਨਵੰਬਰ 1935 ਨੂੰ ਇੰਦੌਰ ਵਿੱਚ ਹੋਇਆ ਸੀ। ਸਲੀਮ ਖ਼ਾਨ ਦੇ ਪਿਤਾ ਇੱਕ ਪੁਲਿਸ ਅਧਿਕਾਰੀ ਸਨ ਅਤੇ ਬਚਪਨ ਵਿੱਚ ਹੀ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਸਲੀਮ ਖ਼ਾਨ ਨੇ 1964 ਵਿੱਚ ਇੱਕ ਮਰਾਠੀ ਲੜਕੀ ਸੁਸ਼ੀਲਾ ਚਰਕ ਨਾਲ ਵਿਆਹ ਕਰਵਾ ਲਿਆ, ਜਿਸਦਾ ਬਾਅਦ ਵਿੱਚ ਨਾਂਅ ਸਲਮਾ ਖ਼ਾਨ ਰੱਖਿਆ ਗਿਆ।

ਸਲੀਮ ਖ਼ਾਨ ਅਤੇ ਸਲਮਾ ਖ਼ਾਨ ਦੇ 3 ਬੇਟੇ ਸਲਮਾਨ ਖ਼ਾਨ, ਅਰਬਾਜ਼ ਖ਼ਾਨ, ਸੋਹੇਲ ਖ਼ਾਨ ਅਤੇ ਇੱਕ ਬੇਟੀ ਅਲਵੀਰਾ ਖ਼ਾਨ ਹੈ। ਸਲੀਮ ਖ਼ਾਨ ਨੇ 1981 ਵਿੱਚ ਅਦਾਕਾਰਾ ਹੇਲਨ ਨਾਲ ਵਿਆਹ ਕਰਵਾ ਲਿਆ ਸੀ ਅਤੇ ਅਰਪਿਤਾ ਨੂੰ ਗੋਦ ਲੈ ਲਿਆ ਸੀ। ਸਲੀਮ ਖ਼ਾਨ ਦਾ ਪਰਿਵਾਰ ਬਾਲੀਵੁੱਡ ਦੇ ਵੱਡੇ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ।

ਸਲੀਮ ਖ਼ਾਨ ਨੂੰ ਉਸ ਜ਼ਮਾਨੇ ਦੇ ਨਿਰਦੇਸ਼ਕ ਅਮਰਨਾਥ ਨੇ ਇੱਕ ਵਿਆਹ ਦੇ ਦੌਰਾਨ ਦੇਖਿਆ ਸੀ ਅਤੇ ਮੁੰਬਈ ਬੁਲਾਇਆ ਅਤੇ ਸਲੀਮ ਖ਼ਾਨ ਨੂੰ ਮਹੀਨੇ ਦੀ 400 ਰੁਪਏ ਤਨਖਾਹ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਬਤੌਰ ਅਦਾਕਾਰ ਸਲੀਮ ਖ਼ਾਨ ਨੇ ਲਗਭਗ 14 ਫ਼ਿਲਮਾਂ ਕੀਤੀਆਂ। ਇਨ੍ਹਾਂ ਵਿੱਚ ਤੀਸਰੀ ਮੰਜ਼ਿਲ, ਦੀਵਾਨਾ, ਵਫ਼ਾਦਾਰ, ਸਰਹਦੀ ਲੂਟੇਰਾ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਸਲੀਮ ਨੇ ਇਨ੍ਹਾਂ ਫ਼ਿਲਮਾਂ ਵਿੱਚ ਇੱਕ ਆਮ ਜਿਹੀ ਭੂਮਿਕਾਵਾਂ ਨਿਭਾਈਆਂ ਸਨ। ਇਹੀ ਕਾਰਨ ਸੀ ਕਿ ਬਤੌਰ ਅਦਾਕਾਰ ਉਹ ਦਰਸ਼ਕਾਂ ਦਾ ਜ਼ਿਆਦਾ ਧਿਆਨ ਆਪਣੇ ਵੱਲ ਨਹੀਂ ਖਿੱਚ ਸਕੇ ਸੀ।

ਹੋਰ ਪੜ੍ਹੋ: ਦੁਨੀਆ ਘੁੰਮਣੀ ਹੈ ਤਾਂ ਅੰਗ੍ਰੇਜੀ ਆਉਣੀ ਲਾਜ਼ਮੀ ਹੈ: ਗੁਰਦਾਸ ਮਾਨ

ਸਲੀਮ ਦੀ ਕਿਸਮਤ ਖੁੱਲ੍ਹੀ ਫ਼ਿਲਮ 'ਸਰਹਦੀ ਲੂਟੇਰਾ' ਦੀ ਸ਼ੂਟਿੰਗ ਦੌਰਾਨ। ਇਸ ਦੌਰਾਨ ਸਲੀਮ ਖ਼ਾਨ ਇਸ ਫ਼ਿਲਮ ਵਿੱਚ 'ਕਲੈਪ ਬੁਆਏ' ਜਾਵੇਦ ਅਖ਼ਤਰ ਨੂੰ ਮਿਲੇ ਅਤੇ ਉੱਥੋਂ ਸਲੀਮ-ਜਾਵੇਦ ਦੀ ਜੋੜੀ ਬਣੀ। ਉਸ ਸਮੇਂ ਦੇ ਸੁਪਰਸਟਾਰ ਰਾਜੇਸ਼ ਖੰਨਾ ਨੇ ਪਹਿਲਾਂ ਸਲੀਮ-ਜਾਵੇਦ ਨੂੰ ਆਪਣੀ ਫ਼ਿਲਮ ਹਾਥੀ ਮੇਰੇ ਸਾਥੀ ਦੀ ਸਕ੍ਰੀਨ ਪਲੇਅ ਲਿਖਣ ਦਾ ਮੌਕਾ ਦਿੱਤਾ ਸੀ।

ਸਲੀਮ-ਜਾਵੇਦ ਜੋੜੀ ਨੇ ਕਰੀਬ 25 ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ, ਜਿਨ੍ਹਾਂ ਵਿੱਚ ਕੁਝ ਸੁਪਰ ਹਿੱਟ ਫ਼ਿਲਮਾਂ ਵੀ ਸ਼ਾਮਲ ਸਨ। ਦੋਹਾਂ ਜੋੜਿਆਂ ਦੀਆਂ ਫ਼ਿਲਮਾਂ ਵਿੱਚ 'ਯਾਦੋ ਕੀ ਬਾਰਾਤ', 'ਜ਼ੰਜੀਰ', 'ਜ਼ਬਰਦਸਤੀ', 'ਹੱਥ ਕੀ ਸਫਾਈ', 'ਸ਼ੋਲੇ', 'ਡਾਨ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਸਲੀਮ ਖ਼ਾਨ ਅਤੇ ਜਾਵੇਦ ਅਖ਼ਤਰ ਦੀ ਜੋੜੀ 70 ਅਤੇ 80 ਦੇ ਦਹਾਕੇ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਲੇਖਕ ਸਨ।

ABOUT THE AUTHOR

...view details