ਨਵੀਂ ਦਿੱਲੀ: ਢੁੰਡਤਾ ਫਿਰਤਾ ਹੂੰ ਏਹ ਇਕਬਾਲ ਆਪਣੇ ਆਪ ਕੋ, ਆਪ ਹੀ ਗੋਆ ਮੁਸਾਫਿਰ ,ਆਪ ਹੀ ਮੰਜ਼ਿਲ ਹੂੰ ਮੈਂ: ਅੱਲਾਮਾ ਇਕਬਾਲ ਦਾ ਇਹ ਸ਼ੇਅਰ ਤਾਂ ਮੰਜ਼ਿਲ ਤੇ ਮੁਸਾਫ਼ਿਰ ਨੂੰ ਮਿਲਾਉਣ ਦੀ ਗੱਲ ਕਰਦਾ ਹੈ। ਅਜਿਹੀਆਂ ਸ਼ਾਇਰੀਆਂ ਕਰਕੇ ਹੀ ਇਕਬਾਲ ਨਾ ਸਿਰਫ਼ ਲਹਿੰਦੇ ਪੰਜਾਬ ਵਿੱਚ ਸਗੋਂ ਚੜ੍ਹਦੇ ਪੰਜਾਬ ਦੇ ਲੋਕਾਂ ਵਿੱਚ ਵੀ ਵੱਸੇ ਹੋਏ ਹਨ। ਅੱਜ ਮੁਹੰਮਦ ਇਕਬਾਲ ਦਾ ਜਨਮਦਿਨ ਹੈ। ਇਸੇ ਵਿਸ਼ੇਸ਼ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ......
ਹੋਰ ਪੜ੍ਹੋ: ਅਕਸ਼ੈ ਦੇ ਇਸ ਗਾਣੇ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ
ਇਕਬਾਲ ਦੀ ਜੀਵਨਸ਼ੈਲੀ
ਇਕਬਾਲ ਦਾ ਜਨਮ 9 ਨਵੰਬਰ 1877 ਨੂੰ , ਪਾਕਿ ਦੇ ਸਿਆਲਕੋਟ ਵਿਖੇ ਹੋਇਆ। ਉਹ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਧਰਮ ਬਦਲ ਲਿਆ। ਇਕਬਾਲ ਨੇ ਉੱਚ ਸਿੱਖਿਆ ਪ੍ਰਾਪਤ ਕਰ ਪਹਿਲਾ ਇੱਕ ਵਕੀਲ ਵਜੋਂ ਆਪਣਿਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਹ ਇੱਕ ਕਵੀ, ਮਾਨਵਤਾਵਾਦੀ ਵਜੋਂ ਵੀ ਜਾਣੇ ਜਾਂਦੇ ਸਨ।