ਨਵੀਂ ਦਿੱਲੀ : ਬਾਲੀਵੁੱਡ ਦੇ ਬੇਹਤਰੀਨ ਪਲੇਅਬੈਕ ਗਾਇਕਾਰ ਸੁਖਵਿੰਦਰ ਸਿੰਘ (Sukhwinder singh)ਆਪਣੀ ਸ਼ਾਨਦਾਰ ਅਵਾਜ਼ ਕਾਰਨ ਕਈ ਅਵਾਰਡ ਜਿੱਤੇ ਹਨ। ਆਓ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ 'ਤੇ ਖਾਸ ਗੱਲਾਂ ਬਾਰੇ ਦੱਸਦੇ ਹਾਂ।
ਸੁਖਵਿੰਦਰ ਸਿੰਘ (Sukhwinder singh)ਆਪਣਾ 50ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ 18 ਜੁਲਾਈ 1971 ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਸੁਖਵਿੰਦਰ ਨੇ ਅੱਠ ਸਾਲ ਦੀ ਉਮਰ ਵਿੱਚ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ।
ਸੁਖਵਿੰਦਰ ਨੇ ਫਿਲਮ ਕਰਮਾਂ ਤੋਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਕੁੱਝ ਸਮੇਂ ਤੱਕ ਸੰਘਰਸ਼ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੀ ਫਿਲਮ ਵਿੱਚ 'ਆਜਾ ਸਾਜਨ' ਗਾਇਆ ਸੀ। ਉਨ੍ਹਾਂ ਦੇ ਕੁੱਝ ਸਦਾਬਹਾਰ ਗਾਣੇ ਹਨ।
ਵੋ ਕਿਸਨਾ ਹੈ
ਵਿਵੇਕ ਆ ਓਬਰਾਏ ਦੀ ਫਿਲਮ ਕਿਸਨਾ ਦਾ ਵੋ ਕਿਸਨਾ ਹੈ ਗਾਣਾ ਬਹੁਤ ਹੀ ਫੇਮਸ ਹੋਇਆ ਸੀ। ਉਨ੍ਹਾਂ ਦੇ ਨਾਲ ਆਈਸ਼ਾ ਦਰਬਾਰ, ਇਸਮਾਈਲ ਦਰਬਾਰ ਦੀ ਆਵਾਜ਼ ਵੀ ਸ਼ਾਮਲ ਸੀ।
ਛੈਂਯਾ-ਛੈਂਯਾ
ਸ਼ਾਹਰੁਖ ਖਾਨ ਦੀ ਫਿਲਮ ਦਿਲ ਸੇ ਦਾ ਗਾਣਾ ਛੈਂਯਾ-ਛੈਂਯਾ ਸੁਖਵਿੰਦਰ ਸਿੰਘ ਨੇ ਗਾਇਆ ਸੀ। ਇਹ ਗਾਣਾ ਸੁਪਰਹਿੱਟ ਸਾਬਤ ਹੋਇਆ ਸੀ। ਇਸ ਗਾਣੇ ਨੂੰ ਸ਼ਾਹਰੁਖ ਅਤੇ ਮਲਾਇਕਾ ਅਰੋੜਾ ਜੇ ਫਿਲਮਾਇਆ ਗਿਆ ਸੀ।
ਜੈ ਹੋ