ਪੰਜਾਬ

punjab

ETV Bharat / sitara

HBD ਅੰਗਦ ਬੇਦੀ: ਜਾਣੋ, ਇਸ 'ਫਾਲਤੂ' ਅਦਾਕਾਰ ਦੀ ਖ਼ਾਸੀਅਤ - Remo D' Souza

ਅੰਗਦ ਬੇਦੀ (Angad Bedi) ਅਦਾਕਾਰ ਬਣਨ ਤੋਂ ਪਹਿਲਾ ਇਕ ਪ੍ਰੋਫੈਸ਼ਨਲ ਕ੍ਰਿਕੇਟਰ ਰਹਿ ਚੁੱਕੇ ਹਨ। ਫਿਟ ਅਤੇ ਸਮਾਰਟ ਅੰਗਦ ਨੇ ਕ੍ਰਿਕੇਟ ਖੇਡਿਆ, ਫਿਰ ਮਾਡਲਿੰਗ ਅਤੇ ਫਿਰ ਐਕਟਿੰਗ ਦੀ ਦੁਨੀਆਂ ਵਿੱਚ ਆ ਗਏ।

Birthday Special Angad Bedi
Birthday Special Angad Bedi

By

Published : Feb 6, 2022, 6:55 AM IST

Updated : Feb 6, 2022, 7:55 AM IST

ਹੈਦਰਾਬਾਦ: ਅਦਾਕਾਰ ਅਤੇ ਮਾਡਲ ਅੰਗਦ ਬੇਦੀ ਦਾ ਜਨਮ 6 ਫ਼ਰਵਰੀ, 1983 ਨੂੰ ਦਿੱਲੀ 'ਚ ਹੋਇਆ। ਉਹ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਕੇਟਰ, ਮਾਡਲ-ਅਦਾਕਾਰ ਅੰਗਦ ਬੇਦੀ, ਭਾਰਤ ਦੇ ਪ੍ਰਸਿੱਧ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਹਨ। ਸੋ, ਜ਼ਾਹਰ ਹੈ ਕਿ ਉਨ੍ਹਾਂ ਦਾ ਪਾਲਣ ਪੋਸ਼ਣ ਕ੍ਰਿਕੇਟਰ ਮਾਹੌਲ ਵਿੱਚ ਹੀ ਹੋਇਆ ਹੈ।

ਸਾਲ 2004 ਵਿੱਚ 'ਕਾਇਆ ਤਰਣ (Kaya Taran)' ਨਾਲ ਡੈਬਿਊ ਨਾਲ ਅੰਗਦ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਪੈਰ ਰੱਖਿਆ।

ਜਾਣੋ ਉਹ ਕਿਉਂ ਹਨ ਲੋਕਾਂ ਲਈ ਇੰਨੇ ਖ਼ਾਸ:

  • ਅੰਗਦ ਬੇਦੀ ਨੂੰ ਪਛਾਣ ਦਿਲਵਾਈ ਉਨ੍ਹਾਂ ਦੀ ਫਿਲਮ 'ਫਾਲਤੂ (F.A.L.T.U) ਤੋਂ, ਜੋ ਕਿ ਸਾਲ 2011 ਵਿੱਚ ਪ੍ਰਸਿੱਧ ਕੋਰਿਓਗ੍ਰਾਫ਼ਰ, ਪ੍ਰੋਡਿਊਸਰ ਅਤੇ ਡਾਇਰੈਕਟਰ ਰੇਮੋ ਡਿਸੂਜਾ (Remo D' Souza) ਨੇ ਡਾਇਰੈਕਟ ਕੀਤੀ।
  • ਫ਼ਿਲਮਾਂ ਵਿੱਚ ਆਪਣਾ ਕਰੀਅਰ ਸ਼ੁਰੂਰ ਕਰਨ ਤੋਂ ਪਹਿਲਾਂ ਅੰਗਦ ਇਕ ਸ਼ਾਨਦਾਰ ਪਾਰੀ ਕ੍ਰਿਕੇਟ ਦੀ ਦੁਨੀਆਂ ਵਿੱਚ ਵੀ ਖੇਡ ਚੁੱਕੇ ਹਨ।
  • ਬਿਸ਼ਨ ਸਿੰਘ ਬੇਦੀ ਦੇ ਬੇਟੇ ਅੰਦਗ ਪ੍ਰੋਫੈਸ਼ਨਲ ਕ੍ਰਿਕਟਰ ਰਹਿ ਚੁੱਕੇ ਹਨ। 16 ਸਾਲ ਦੀ ਉਮਰ ਵਿੱਚ ਹੀ, ਰਣਜੀ ਟ੍ਰਾਫੀ ਦਾ ਹਿਸਾ ਬਣੇ। ਅੰਗਦ ਭਾਰਤੀ ਕ੍ਰਿਕੇਟਰ ਅੰਡਰ-19 ਵੀ ਖੇਡ ਚੁੱਕੇ ਹਨ।
  • ਅੰਗਦ ਬੇਦੀ ਦੀ ਇਕ ਖ਼ਾਸੀਅਤ ਇਹ ਹੈ ਕਿ ਉਹ ਖੱਬੇ-ਸੱਜੇ (Left-Right) ਦੋਨਾਂ ਹੱਥਾਂ ਨਾਲ ਇੱਕੋ ਜਿਹਾ ਕੰਮ ਕਰ ਸਕਦੇ ਹਨ। ਇਸ ਤਰ੍ਹਾਂ ਦੀ ਖ਼ਾਸੀਅਤ ਵਾਲੇ ਲੋਕ ਦੁਨੀਆਂ ਵਿੱਚ ਸਿਰਫ਼ ਇਕ ਫ਼ੀਸਦੀ ਹੁੰਦੇ ਹਨ।
    https://etvbharatimages.akamaized.net/etvbharat/prod-images/14384991_bd.JPG
  • ਅੰਗਦ ਬੇਦੀ ਨੇ ਕ੍ਰਿਕੇਟ ਖੇਡਣ ਤੋਂ ਬਾਅਦ ਮਾਡਲਿੰਗ ਕੀਤੀ। ਬਤੌਰ ਮਾਡਲ ਸਫ਼ਲਤਾਂ ਪਾਉਣ ਤੋਂ ਬਾਅਦ ਆਕਟਿੰਗ ਵਿੱਚ ਕਿਸਮਤ ਅਜ਼ਮਾਈ। ਫ਼ਿਲਮ 'ਪਿੰਕ', 'ਡਿਅਰ ਜਿੰਦਗੀ', 'ਟਾਈਗਰ ਜਿੰਦਾ ਹੈ' ਵਰਗੀਆਂ ਫ਼ਿਲਮਾਂ ਵਿੱਚ ਸ਼ਾਨਦਾਰ ਕੰਮ ਕੀਤਾ।
  • ਅੰਗਦ ਬੇਦੀ ਨੇ ਫ਼ਿਲਮਾਂ ਦੇ ਨਾਲ-ਨਾਲ ਵੇਬ ਸੀਰੀਜ਼ ਵਿੱਚ ਵੀ ਕੰਮ ਕੀਤਾ। 'ਇਨਸਾਈਡ ਏਜ' ਵਿੱਚ ਅੰਗਦ ਨੇ ਸ਼ਾਨਦਾਰ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।
    HBD ਅੰਗਦ ਬੇਦੀ
  • ਅੰਗਦ ਆਪਣੀ ਜ਼ਿੰਦਗੀ ਵਿੱਚ ਪਿਤਾ ਦੇ ਨਾਲ-ਨਾਲ ਅਮਿਤਾਭ ਬੱਚਨ ਨੂੰ ਆਪਣਾ ਗੁਰੂ ਮੰਨਦੇ ਹਨ।
  • ਮੀਡੀਆ ਰਿਪੋਰਟਾਂ ਮੁਤਾਬਕ ਨੋਰਾ ਅਤੇ ਅੰਗਦ ਰਿਲੇਸ਼ਨ ਵਿੱਚ ਸਨ, ਪਰ ਅੰਗਦ ਨੇ ਸਾਲ 2018 ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨਾਲ ਵਿਆਹ ਕਰਵਾਇਆ, ਜੋ ਕਿ ਸਭ ਨੂੰ ਹੈਰਾਨ ਕਰ ਦੇਣ ਵਾਲੀ ਖ਼ਬਰ ਸੀ। ਉਨ੍ਹਾਂ ਦੇ ਅਫੇਅਰ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
    HBD ਅੰਗਦ ਬੇਦੀ
  • ਨੇਹਾ ਧੂਪੀਆ ਅਤੇ ਅੰਗਦ ਦੇ ਦੋ ਬੱਚੇ ਹਨ, ਇਕ ਬੇਟੀ- ਮੇਹਰ ਅਤੇ ਪੁੱਤਰ ਗੁਰੀਕ।
  • ਦੱਸ ਦੇਈਏ ਕਿ ਨੇਹਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਸੀ, ਜਿਸ ਕਾਰਨ ਅੰਗਦ ਅਤੇ ਨੇਹਾ ਨੇ ਅਚਾਨਕ ਵਿਆਹ ਕਰਵਾ ਲਿਆ ਸੀ।

ਇਹ ਵੀ ਪੜ੍ਹੋ:ਜਾਣੋਂ ਕਿਵੇਂ ਹੈ ਲਤਾ ਮੰਗੇਸ਼ਕਰ ਦੀ ਹਾਲਤ, ਡਾਕਟਰ ਨੇ ਬਿਆਨ ਕੀਤਾ ਜਾਰੀ

Last Updated : Feb 6, 2022, 7:55 AM IST

ABOUT THE AUTHOR

...view details