ਚੰਡੀਗੜ੍ਹ: ਭਾਰਤੀ ਦਿੱਗਜ ਦੌੜਾਕ ਮਿਲਖਾ ਸਿੰਘ ਅੱਜ ਆਪਣਾ 90ਵਾਂ ਜਨਮਦਿਨ ਮਨਾ ਰਹੇ ਹਨ। ਮਿਲਖਾ ਸਿੰਘ, ਜਿਨ੍ਹਾਂ ਨੇ ਏਸ਼ੀਅਨ ਖੇਡਾਂ ਵਿੱਚ 4 ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਸੋਨੇ ਦੇ ਤਮਗ਼ੇ ਜਿੱਤੇ ਸਨ। ਉਨ੍ਹਾਂ ਦੀ ਰਫ਼ਤਾਰ ਦੀ ਚਰਚਾ ਦੁਨੀਆਂ ਭਰ ਵਿੱਚ ਹੈ। 'ਦਿ ਫਲਾਇੰਗ ਸਿੱਖ' ਵਜੋਂ ਜਾਣੇ ਜਾਂਦੇ ਇਸ ਬਜ਼ੁਰਗ ਨੂੰ ਨਾ ਸਿਰਫ਼ ਭਾਰਤ ਬਲਕਿ ਗੁਆਂਢੀ ਦੇਸ਼ ਪਾਕਿਸਤਾਨ ਸਮੇਤ ਕਈ ਹੋਰ ਜਗ੍ਹਾਂ ਤੋਂ ਵੀ ਪਿਆਰ ਅਤੇ ਸਮਰਥਨ ਮਿਲਿਆ ਹੈ। ਆਜ਼ਾਦੀ ਤੋਂ ਬਾਅਦ, ਉਨ੍ਹਾਂ ਨੂੰ ਪੰਜਾਬ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਉਹ ਦਿੱਲੀ ਚੱਲੇ ਗਏ, ਜਿੱਥੇ ਉਹ ਕੁਝ ਸਮਾਂ ਆਪਣੀ ਭੈਣ ਦੇ ਪਰਿਵਾਰ ਨਾਲ ਰਹੇ। ਬਿਨਾਂ ਟਿਕਟ ਯਾਤਰਾ ਕਰਨ ਲਈ ਉਨ੍ਹਾਂ ਨੂੰ ਇੱਕ ਵਾਰ ਜੇਲ੍ਹ ਵੀ ਜਾਣਾ ਪਿਆ। ਮਿਲਖਾ ਦੀ ਭੈਣ ਆਪਣੇ ਗਹਿਣਿਆਂ ਨੂੰ ਵੇਚ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਬਾਹਰ ਲੈ ਕੇ ਆਈ।
ਹੋਰ ਪੜ੍ਹੋ: ਜਦੋਂ ਦੁਸਾਂਝਾਂ ਆਲ਼ੇ ਨੇ Wonder Woman ਨੂੰ ਕਿਹਾ, ਗੋਭੀ ਆਲ਼ੇ ਪਰਾਠੇ ਬਣਾ ਲਈ ਮੈਂ...