ਪੰਜਾਬ

punjab

ETV Bharat / sitara

ਸੁਪਰਸਟਾਰ ਤੋਂ ਮਾਲੀ ਬਣੇ ਸੀ ਵਿਨੋਦ ਖੰਨਾ, ਸਿਨੇਮਾ ਤੇ ਸਿਆਸਤ ਦੋਹਾਂ 'ਚ ਕਮਾਇਆ ਨਾਂਅ - ਸਿਨੇਮਾ ਅਤੇ ਸਿਆਸਤ

ਬਾਲੀਵੁੱਡ ਇੰਡਸਟਰੀ ਨੂੰ ਪੰਜਾਬੀਆਂ ਨੇ ਆਪਣੇ ਕੰਮ ਦੇ ਨਾਲ ਕਾਮਯਾਬ ਬਣਾਇਆ ਹੈ। ਇਸ ਸੂਚੀ ਦੇ ਵਿੱਚ ਵਿਨੋਦ ਖੰਨਾ ਦਾ ਨਾਂਅ ਵੀ ਸ਼ਾਮਿਲ ਹੈ। ਵਿਨੋਦ ਖੰਨਾ ਉਹ ਕਲਾਕਾਰ ਹਨ ਜਿਨ੍ਹਾਂ ਨੇ ਹੀਰੋ ਅਤੇ ਵਿਲਨ ਦੋਹਾਂ ਕਿਰਦਾਰਾਂ ਦੇ ਵਿੱਚ ਮਕਬੂਲੀਅਤ ਹਾਸਿਲ ਕੀਤੀ।

ਫ਼ੋਟੋ

By

Published : Oct 6, 2019, 2:39 PM IST

Updated : Oct 6, 2019, 2:48 PM IST

ਚੰਡੀਗੜ੍ਹ: ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੰਜਾਬ ਦੇ ਪੇਸ਼ਾਵਰ ਸ਼ਹਿਰ 'ਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਕੇ ਵੱਸ ਗਿਆ।

ਮੀਡੀਆ ਰਿਪੋਰਟਾਂ ਮੁਤਾਬਿਕ ਵਿਨੋਦ ਖੰਨਾ ਆਪਣੇ ਕਰੀਅਰ ਦੇ ਸਿਖਰ 'ਤੇ ਪਹੁੰਚ ਕੇ ਰਿਟਾਇਰਮੈਂਟ ਲੈਣ ਵਾਲੇ ਪਹਿਲੇ ਬਾਲੀਵੁੱਡ ਅਦਾਕਾਰ ਸਨ। ਵਿਨੋਦ ਖੰਨਾ ਨੇ ਸਭ ਤੋਂ ਪਹਿਲਾਂ ਡਾਕੂ ਦੇ ਕਿਰਦਾਰ ਅਦਾ ਕੀਤੇ, ਫ਼ੇਰ ਪੁਲਿਸ ਵਾਲਾ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਤੋਂ ਬਾਅਦ ਰੋਮੈਂਟਿੰਕ ਕਿਰਦਾਰ ਨਿਭਾ ਕੇ ਉਨ੍ਹਾਂ ਇੰਡਸਟਰੀ 'ਚ ਨਵਾਂ ਟ੍ਰੈਂਡ ਹੀ ਸੈੱਟ ਕਰਤਾ। ਜਦੋਂ ਵਿਨੋਦ ਖੰਨਾ ਨੇ ਇਹ ਐਲਾਨ ਕੀਤਾ ਕਿ ਉਹ ਰਿਟਾਇਰਮੈਂਟ ਲੈ ਰਹੇ ਹਨ ਤਾਂ ਕਿਸੇ ਨੂੰ ਵੀ ਉਸ ਗੱਲ 'ਤੇ ਯਕੀਨ ਨਹੀਂ ਹੋਇਆ ਸੀ।

ਕਿਉਂ ਲਈ ਰਿਟਾਇਰਮੈਂਟ ?
ਮੀਡੀਆ ਰਿਪੋਰਟਾਂ ਮੁਤਾਬਿਕ ਵਿਨੋਦ ਖੰਨਾ, 70 ਦੇ ਦਸ਼ਕ 'ਚ ਓਸ਼ੋ ਤੋਂ ਪ੍ਰਭਾਵਿਤ ਹੋਣ ਲੱਗੇ ਸੀ। ਇਹ ਉਹ ਦੌਰ ਸੀ ਜਦੋਂ ਵਿਨੋਦ ਖੰਨਾ ਨੂੰ ਸਾਇਨ ਕਰਨ ਦੇ ਲਈ ਨਿਰਦੇਸ਼ਕ-ਪ੍ਰੋਡਿਊਸਰ ਉਤਸੁਕ ਰਹਿੰਦੇ ਸਨ। ਆਪਣੇ ਸਟਾਰਡਮ ਨੂੰ ਛੱਡ ਕੇ ਵਿਨੋਦ ਖੰਨਾ ਨੇ ਅਧਿਆਤਮ ਨੂੰ ਅਪਣਾ ਲਿਆ। ਦਰਅਸਲ ਵਿਨੋਦ ਖੰਨਾ ਨੇ ਇਹ ਕਦਮ ਆਤਮਿਕ ਸ਼ਾਂਤੀ ਲਈ ਲਿਆ ਸੀ।

ਫ਼ੋਟੋ

ਸੁਪਰਸਟਾਰ ਤੋਂ ਬਾਅਦ ਮਾਲੀ ਬਣੇ ਵਿਨੋਦ ਖੰਨਾ
ਆਪਣੀ ਸੁਪਰਸਟਾਰ ਵਾਲੀ ਜ਼ਿੰਦਗੀ ਛੱਡ ਕੇ ਵਿਨੋਦ ਖੰਨਾ ਅਮਰੀਕਾ ਓਸ਼ੋ ਆਸ਼ਰਮ ਚੱਲੇ ਗਏ। ਇੱਕ ਇੰਟਰਵਿਊ 'ਚ ਵਿਨੋਦ ਖੰਨਾ ਆਖਦੇ ਹਨ, "ਮੈਂ ਅੋਸ਼ੋ ਦੇ ਬਗੀਚੇ ਦੀ ਰੱਖਵਾਲੀ ਕਰਦਾ ਸੀ। ਮੈਂ ਟਾਇਲੇਟ ਸਾਫ਼ ਕਰਦਾ ਸੀ। ਮੈਂ ਖਾਣਾ ਬਣਾਉਂਦਾ ਸੀ।"

ਫ਼ੋਟੋ

ਬਾਲੀਵੁੱਡ 'ਚ ਵਾਪਸੀ
ਅਚਾਨਕ 6 ਸਾਲ ਬਾਅਦ ਵਿਨੋਦ ਖੰਨਾ ਵਾਪਿਸ ਮੁੰਬਈ ਆਏ। ਉਨ੍ਹਾਂ ਬਾਲੀਵੁੱਡ 'ਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਇਸ ਵਾਰ ਉਹ ਮਕਬੂਲੀਅਤ ਨਹੀਂ ਮਿਲੀ ਵਿਨੋਦ ਖੰਨਾ ਨੂੰ ਜੋ ਪਹਿਲੀ ਪਾਰੀ ਦੇ ਵਿੱਚ ਮਿਲੀ ਸੀ।

ਫ਼ੋਟੋ

ਸਿਆਸਤ ਦਾ ਰੁੱਖ
ਬਾਲੀਵੁੱਡ 'ਚ ਕਾਮਯਾਬੀ ਨਾ ਮਿਲਣ ਤੋਂ ਬਾਅਦ ਉਨ੍ਹਾਂ 1997 'ਚ ਸਿਆਸਤ ਦਾ ਰੁੱਖ ਕੀਤਾ। ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ। ਗੁਰਦਾਸਪੁਰ ਤੋਂ ਚਾਰ ਵਾਰ ਸਾਂਸਦ ਚੁਣੇ ਗਏ। ਇਸ ਤੋਂ ਇਲਾਵਾ ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਵੀ ਰਹੇ।

ਫ਼ੋਟੋ

27 ਅਪ੍ਰੈਲ 2017 ਨੂੰ ਕੈਂਸਰ ਦੀ ਬਿਮਾਰੀ ਕਾਰਨ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ।

ਫ਼ੋਟੋ
Last Updated : Oct 6, 2019, 2:48 PM IST

ABOUT THE AUTHOR

...view details