ਪੰਜਾਬ

punjab

ETV Bharat / sitara

ਤਿੰਨ ਤਲਾਕ ਦੇ ਖ਼ਿਲਾਫ਼ ਬੁਲੰਦ ਕੀਤੀ ਸੀ ਅਵਾਜ਼, ਹੁਣ ਬਣੇਗੀ ਸ਼ਾਇਰਾ ਦੇ ਜੀਵਨ 'ਤੇ ਫ਼ਿਲਮ

ਤਿੰਨ ਤਲਾਕ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸ਼ਾਇਰਾ ਦੇ ਜੀਵਨ 'ਤੇ ਫ਼ਿਲਮ ਬਣਨ ਜਾ ਰਹੀ ਹੈ। ਇਸ ਦੀ ਜਾਣਕਾਰੀ ਸ਼ਾਇਰਾ ਨੇ ਈਟੀਵੀ ਭਾਰਤ ਦੇ ਨਾਲ ਸਾਂਝੀ ਕੀਤੀ ਹੈ। ਸ਼ਾਇਰਾ ਨੇ ਕਿਹਾ ਹੈ ਕਿ ਨਿਰਦੇਸ਼ਕ ਨਿਤਿਨ ਨੇ ਉਨ੍ਹਾਂ ਨੂੰ ਮੁੰਬਈ ਬੁਲਾਇਆ ਹੈ।

ਫ਼ੋਟੋ

By

Published : Jul 1, 2019, 5:15 PM IST

ਉੱਤਰਾਖੰਡ: ਕਾਸ਼ੀਪੁਰਾ 'ਚ ਤਿੰਨ ਤਲਾਕ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਸ਼ਾਇਰਾ ਬਾਨੋ ਇਕ ਵਾਰ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ। ਮੁਸਲਿਮ ਧਰਮ ਦੀਆਂ ਮਹਿਲਾਵਾਂ ਲਈ ਮਿਸਾਲ ਬਣੀ ਸ਼ਾਇਰਾ ਬਾਨੋ ਦੀ ਜੀਵਨੀ ਛੇਤੀ ਹੀ ਵੱਡੇ ਪਰਦੇ 'ਤੇ ਵੇਖਣ ਨੂੰ ਮਿਲੇਗੀ, ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਇੰਡਸਟਰੀ ਛੇਤੀ ਹੀ ਸ਼ਾਇਰਾ ਬਾਨੋ ਦੀ ਬਾਇਓਪਿਕ ਤਿਆਰ ਕਰ ਰਹੀ ਹੈ। ਇਸ ਫ਼ਿਲਮ ਦੀ ਸਕ੍ਰੀਪਟ ਪੂਰੀ ਕਰਨ ਦੇ ਲਈ ਨਿਰਦੇਸ਼ਕ ਨਿਤਿਨ ਨੇ ਉਨ੍ਹਾਂ ਨੂੰ ਮੁੰਬਈ ਬੁਲਾਇਆ ਹੈ।

ਤਿੰਨ ਤਲਾਕ ਦੇ ਖ਼ਿਲਾਫ਼ ਬੁਲੰਦ ਕੀਤੀ ਸੀ ਅਵਾਜ਼, ਹੁਣ ਬਣੇਗੀ ਸ਼ਾਇਰਾ ਦੇ ਜੀਵਨ 'ਤੇ ਫ਼ਿਲਮ

ਦੱਸ ਦਈਏ ਕਿ ਉੱਤਰਾਖੰਡ ਦੇ ਕਾਸ਼ੀਪੁਰਾ ਦੀ ਰਹਿਣ ਵਾਲੀ ਸ਼ਾਇਰਾ ਬਾਨੋ ਦਾ ਨਿਕਾਹ ਸਾਲ 2002 'ਚ ਇਲਾਹਾਬਾਦ ਦੇ ਰਿਜ਼ਵਾਨ ਅਹਿਮਦ ਦੇ ਨਾਲ ਹੋਇਆ ਸੀ। ਸਹੁਰੇ ਪਰਿਵਾਰ ਦੀ ਦਾਜ ਦੀ ਮੰਗ ਅਤੇ ਪਤੀ ਦੇ ਤਲਾਕ ਦੇਣ ਤੋਂ ਬਾਅਦ ਸ਼ਾਇਰਾ ਬਾਨੋ ਕੋਰਟ ਪੁੱਜੀ। ਦੋਸ਼ ਇਹ ਸੀ ਕਿ ਪਤੀ ਨੇ ਸ਼ਾਇਰਾ ਬਾਨੋ ਨੂੰ ਲਗਾਤਾਰ ਨਸ਼ੀਲੀ ਦਵਾਇਆਂ ਦੇ ਕੇ ਉਸ ਦੀ ਯਾਦਾਸ਼ਤ ਕੰਮਜ਼ੋਰ ਕਰ ਦਿੱਤੀ ਸੀ ਉਸ ਤੋਂ ਬਾਅਦ 2015 'ਚ ਟੈਲੀਗ੍ਰਾਮ ਦੇ ਜ਼ਰੀਏ ਉਸ ਦੇ ਪਤੀ ਨੇ ਸ਼ਾਇਰਾ ਨੂੰ ਤਿੰਨ ਤਲਾਕ ਦੇ ਦਿੱਤਾ ਸੀ। 2016 'ਚ ਸ਼ਾਇਰਾ ਨੇ ਪਟੀਸ਼ਨ ਦਾਇਰ ਕਰ ਇਹ ਮੰਗ ਕੀਤੀ ਸੀ ਕਿ ਤਿੰਨ ਤਲਾਕ, ਹਲਾਲਾ ਨਿਕਾਹ ਅਤੇ ਬਹੁਵਿਆਹ ਦੀ ਵਿਵਸਥਾ ਨੂੰ ਗ਼ੈਰਕਾਨੂੰਨੀ ਐਲਾਨ ਕਰਨ ਦੀ ਮੰਗ ਕੀਤੀ ਗਈ ਸੀ।

ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮਾਣਯੋਗ ਸੁਪਰੀਮ ਕੋਰਟ ਨੇ ਸ਼ਾਇਰਾ ਦੇ ਹੱਕ 'ਚ ਫ਼ੈਸਲਾ ਸੁਣਾਇਆ ਸੀ। ਇਸ ਫ਼ੈਸਲੇ ਤੋਂ ਬਾਅਦ ਸ਼ਾਇਰਾ ਪਹਿਲੀ ਮਹਿਲਾ ਬਣ ਗਈ ਜਿਸ ਦੀ ਪਟੀਸ਼ਨ ਕਾਰਨ ਤਿੰਨ ਤਲਾਕ ਗੈਰਕਾਨੂੰਨੀ ਬਣ ਗਿਆ ਸੀ।

For All Latest Updates

ABOUT THE AUTHOR

...view details