ਮੁੰਬਈ : ਬੀਤੇ ਸ਼ੁਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਸੁਪਰ 30' ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਇਹ ਫ਼ਿਲਮ ਬਿਹਾਰ ਸਰਕਾਰ ਨੇ ਟੈਕਸ ਫ਼੍ਰੀ ਕਰ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਫ਼ਿਲਮ ਪਟਨਾ ਦੇ ਰਹਿਣ ਵਾਲੇ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਆਨੰਦ ਕੁਮਾਰ ਨੇ ਗ਼ਰੀਬ ਤਬਕੇ ਦੇ ਬੱਚਿਆਂ ਨੂੰ ਆਈਆਈਟੀ ਦੀ ਮੁਫ਼ਤ ਕੋਚਿੰਗ ਦਿੱਤੀ ਸੀ।
ਬਿਹਾਰ 'ਚ ਟੈਕਸ ਫ਼੍ਰੀ ਹੋਈ 'ਸੁਪਰ 30' - tax free
ਬਿਹਾਰ ਸਰਕਾਰ ਨੇ ਫ਼ਿਲਮ 'ਸੁਪਰ 30' ਨੂੰ ਟੈਕਸ ਫ਼੍ਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਦਿੱਤੀ ਹੈ।
ਦੱਸ ਦਈਏ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸੁਪਰ 30 ਨੂੰ ਟੈਕਸ ਫ਼੍ਰੀ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਆਨੰਦ ਕੁਮਾਰ ਨੇ ਟਵਿੱਟਰ 'ਤੇ ਲਿੱਖਿਆ , "ਸੁਪਰ 30 ਨੂੰ ਟੈਕਸ ਫ੍ਰਰੀ ਕਰਨ ਦੇ ਲਈ ਸੀਐਮ ਨਿਤੀਸ਼ ਕੁਮਾਰ ਜੀ ਅਤੇ ਡਿਪਟੀ ਸੀਐਮ ਸੁਸ਼ੀਲ ਮੋਦੀ ਜੀ ਨੂੰ ਧੰਨਵਾਦ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਫ਼ਿਲਮ ਵੇਖਣ ਨੂੰ ਮਿਲੇਗੀ।"
ਜ਼ਿਕਰਏਖ਼ਾਸ ਹੈ ਕਿ ਇਸ ਫ਼ਿਲਮ 'ਚ ਰਿਤਿਕ ਨੇ ਆਨੰਦ ਕੁਮਾਰ ਦਾ ਕਿਰਦਾਰ ਅਦਾ ਕੀਤਾ ਹੈ।ਰਿਤਿਕ ਤੋਂ ਇਲਾਵਾ ਫ਼ਿਲਮ 'ਚ ਮ੍ਰਿਨਾਲ ਠਾਕੁਰ, ਪਕੰਜ ਤ੍ਰਿਪਾਠੀ ਅਤੇ ਆਦਿਤਯ ਸ਼੍ਰੀਵਾਦਤਵ ਵਰਗੇ ਅਦਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਫ਼ਿਲਮ ਨੇ ਹੁਣ ਤੱਕ 50 ਕਰੋੜ ਰੁਪਏ ਦਾ ਅੰਕੜਾਂ ਪਾਰ ਕਰ ਲਿਆ ਹੈ।