ਪੰਜਾਬ

punjab

ETV Bharat / sitara

ਬਿੱਗ ਬੌਸ-12 ਦੇ ਫੇਮ ਦੀਪਕ ਠਾਕੁਰ ਨੇ ਸੋਨੂੰ ਸੂਦ ਲਈ ਤਿਆਰ ਕੀਤਾ ਗਾਣਾ - ਸੋਨੂੰ ਸੂਦ

ਲੌਕਡਾਊਨ ਦੇ ਇਸ ਮਾੜੇ ਸਮੇਂ ਵਿੱਚ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਕੇ ਆਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਹੋਈ। ਇਸ ਦੇ ਨਾਲ ਹੀ ਬਿੱਗ-ਬੌਸ 12 ਫੇਮ ਦੀਪਕ ਠਾਕੁਰ ਨੇ ਸੋਨੂੰ ਸੂਦ ਲਈ ਇੱਕ ਗਾਣਾ ਤਿਆਰ ਕੀਤਾ ਹੈ।

bigg boss fame deepak thakur shares a song dedicated to sonu sood
ਬਿੱਗ ਬੌਸ 12 ਫੇਮ ਦੀਪਕ ਠਾਕੁਰ ਨੇ ਤਿਆਰ ਕੀਤਾ ਸੋਨੂੰ ਸੂਦ ਲਈ ਗਾਣਾ

By

Published : Jun 8, 2020, 8:57 PM IST

ਮੁੰਬਈ: ਬਾਲੀਵੁੱਡ ਅਦਾਕਾਰ ਸੋਨੂ ਸੂਦ ਲੌਕਡਾਊਨ ਦੀ ਇਸ ਭਿਆਨਕ ਸਥਿਤੀ ਵਿੱਚ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਕੰਮ ਕਰ ਰਹੇ ਹਨ। ਇਸ ਕਾਰਨ ਸੋਨੂੰ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਇਸ ਦਰਮਿਆਨ ਬਿੱਗ-ਬੌਸ 12 ਤੋਂ ਮਸ਼ਹੂਰ ਹੋਏ ਬਿਹਾਰ ਦੇ ਗਾਇਕ ਦੀਪਕ ਠਾਕੁਰ ਨੇ ਵੀ ਸੋਨੂੰ ਦੀ ਤਾਰੀਫ਼ ਆਪਣੇ ਹੀ ਅੰਦਾਜ਼ ਵਿੱਚ ਕੀਤੀ ਹੈ। ਦੀਪਕ ਨੇ ਸੋਨੂੰ ਲਈ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ 'ਤੇ ਗਾਣਾ ਤਿਆਰ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ।

ਹੋਰ ਪੜ੍ਹੋ: ਊਧਵ ਠਾਕਰੇ ਨਾਲ ਮੁਲਾਕਾਤ ਮਗਰੋਂ ਸੋਨੂੰ ਸੂਦ ਨੇ ਦਿੱਤਾ ਵੱਡਾ ਬਿਆਨ

ਇਸ ਗਾਣੇ ਦੀ ਵੀਡੀਓ ਨੂੰ ਸੋਨੂੰ ਸੂਦ ਨੇ ਰਿਪਲਾਈ ਕਰਦੇ ਹੋਏ ਲਿਖਿਆ ਹੈ, "ਕਿਆ ਬਾਤ ਹੈ ਭਾਈ।"

ਦੱਸ ਦੇਈਏ ਕਿ ਸੋਨੂੰ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਤੇ ਲੋਕਾਂ ਦੇ ਮੈਸੇਜਾ ਦਾ ਜਵਾਬ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਸੋਨੂੰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ।

ABOUT THE AUTHOR

...view details