ਮੁੰਬਈ: ਬਿੱਗ ਬਾਸ ਸੀਜਨ 7 ਦਾ ਹਿੱਸਾ ਰਹੇ ਐਕਟਰ ਏਜਾਜ ਖ਼ਾਨ ਨੂੰ ਨਾਰਕੋਟਿਕਸ ਕੰਟ੍ਰੋਲ ਬਿਓਰੋ ਨੇ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਡਰੱਗ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਏਜਾਜ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਡਰੱਗਜ਼ ਮਾਮਲੇ ’ਚ ਸ਼ਦਾਬ ਬਟਾਟਾ ਨਾਮ ਦੇ ਨਸ਼ਾ ਤਸਕਰ ਨੂੰ ਐਨਸੀਬੀ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਕਟਰ ਏਜਾਜ ਖ਼ਾਨ ਦਾ ਨਾਮ ਸਾਹਮਣੇ ਆਇਆ।