'ਬਿੱਗ ਬੌਸ 13' ਦੀਆਂ ਤਿਆਰੀ ਹੋਈ ਸ਼ੁਰੂ, ਛੇਤੀ ਹੋਵੇਗਾ ਪ੍ਰਸਾਰਿਤ - ਸਲਮਾਨ ਖ਼ਾਨ
ਬਾਲੀਵੁੱਡ ਦਾ ਭਾਈਜਾਨ ਇੱਕ ਵਾਰ ਫਿਰ 'ਬਿੱਗ ਬੌਸ' ਦਾ ਤੇਰ੍ਹਵਾਂ ਸੀਜ਼ਨ ਲੈ ਕੇ ਆ ਰਹੇ ਹਨ। 13ਵੇਂ ਸੀਜ਼ਨ ਲਈ ਸਲਮਾਨ ਇਸ ਅੰਦਾਜ਼ 'ਚ ਨਜ਼ਰ ਆ ਰਹੇ ਹਨ।
ਮੁੰਬਈ: 'ਬਿੱਗ ਬੌਸ 13', ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। 29 ਸਤੰਬਰ ਤੋਂ ਸੀਜ਼ਨ 13 ਦੇ ਪ੍ਰਸਾਰਣ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ। ਸਲਮਾਨ ਖ਼ਾਨ ਨੇ ਮੁੰਬਈ ਦੀ ਫ਼ਿਲਮ ਸਿਟੀ ਵਿਖੇ ਸ਼ੋਅ ਦਾ ਪਹਿਲਾ ਪ੍ਰੋਮੋ ਸ਼ੂਟ ਕੀਤਾ ਹੈ। 'ਕਲਰਸ ਚੈਨਲ' ਨੇ ਸਲਮਾਨ ਖ਼ਾਨ ਦੇ ਪ੍ਰੋਮੋ ਸ਼ੂਟ ਦੀ ਪਹਿਲੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
ਤਸਵੀਰ 'ਚ ਸਲਮਾਨ ਖ਼ਾਨ ਕੈਜੁਅਲ ਲੁੱਕ 'ਚ ਦਿਖਾਈ ਦੇ ਰਹੇ ਹਨ। ਖਬਰਾਂ ਅਨੁਸਾਰ ਸਲਮਾਨ ਖ਼ਾਨ ਨੇ ਨਾਗਿਨ 3 ਦੀ ਮੁੱਖ ਅਦਾਕਾਰਾ ਸੁਰਭੀ ਜੋਤੀ ਅਤੇ ਟੀਵੀ ਅਦਾਕਾਰ ਕਰਨ ਵਾਹੀ ਨਾਲ ਪ੍ਰੋਮੋ ਦੀ ਸ਼ੂਟਿੰਗ ਕੀਤੀ ਹੈ। ਇਹ ਪ੍ਰੋਮੋ ਬਹੁਤ ਮਜ਼ੇਦਾਰ ਬਣਨ ਵਾਲਾ ਹੈ, ਜਿਸ ਵਿੱਚ ਸਲਮਾਨ ਖ਼ਾਨ ਜੌਗ ਕਰਦੇ ਸਮੇਂ ਸੁਰਭੀ ਨਾਲ ਫਲਰਟ ਕਰਦੇ ਨਜ਼ਰ ਆਉਣਗੇ।
ਸਲਮਾਨ ਖ਼ਾਨ ਅਦਾਕਾਰਾ ਸੁਰਭੀ ਨੂੰ ਫੁੱਲਾਂ ਦਾ ਗੁਲਦਸਤਾ ਦੇਣਗੇ ਤਾਂ ਹੀ ਕਰਨ ਵਾਹੀ ਦੀ ਐਂਟਰੀ ਹੋਵੇਗੀ ਜੋ ਕਿ ਸੁਰਭੀ ਦੇ ਪ੍ਰੇਮੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਉਹ ਸੁਰਭੀ ਤੋਂ ਸਲਮਾਨ ਖ਼ਾਨ ਦੇ ਦਿੱਤੇ ਫੁੱਲ ਖੋਹ ਲੈਣਗੇ। 'ਬਿੱਗ ਬੌਸ 13' ਦੇ ਥੀਮ ਬਾਰੇ ਹਾਲੇ ਕੁਝ ਨਹੀਂ ਪਤਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ੋਅ ਦਾ ਥੀਮ ਡਰਾਉਣਾ ਹੋਵੇਗਾ। ਸੀਜ਼ਨ 12 ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਸੀ ਤੇ ਸ਼ੋਅ ਮਨੋਰੰਜਨ ਦੇ ਨਾਮ 'ਤੇ ਫਿੱਕਾ ਸੀ।
ਇਸੇ ਲਈ ਨਿਰਮਾਤਾ ਸੀਜ਼ਨ 13 ਨੂੰ ਸੁਪਰਹਿੱਟ ਅਤੇ ਮਨੋਰੰਜਕ ਬਣਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। 'ਬਿੱਗ ਬੌਸ 13' ਦਾ ਸੈੱਟ ਲੋਨਾਵਾਲਾ ਤੋਂ ਮੁੰਬਈ ਦੇ ਫ਼ਿਲਮ ਸਿਟੀ ਵਿੱਚ ਤਬਦੀਲ ਹੋ ਗਿਆ ਹੈ। ਖਬਰਾਂ ਅਨੁਸਾਰ 'ਬਿੱਗ ਬੌਸ 13' ਦੀ ਇਨਾਮੀ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿੱਤੀ ਗਈ ਹੈ। ਸ਼ੋਅ ਵਿੱਚ ਵੱਡੀਆਂ ਹਸਤੀਆਂ ਨੂੰ ਲੈਣ ਦੇ ਮਕਸਦ ਨਾਲ ਇਨਾਮੀ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
'ਬਿੱਗ ਬੌਸ ਸੀਜ਼ਨ 13' ਲਈ, ਮੁਗਧਾ ਗੋਡਸੇ, ਸਿਧਾਰਥ ਸ਼ੁਕਲਾ, ਮਾਹੀਕਾ ਸ਼ਰਮਾ, ਚੰਕੀ ਪਾਂਡੇ, ਰਾਜਪਾਲ ਯਾਦਵ, ਦੇਵੋਲੀਨਾ ਭੱਟਾਚਾਰਜੀ, ਆਦਿਤਿਆ ਨਾਰਾਇਣ ਨੂੰ ਪੱਕਾ ਮੰਨਿਆ ਜਾ ਰਿਹਾ ਹੈ।