ਪੰਜਾਬ

punjab

ETV Bharat / sitara

Bigg Boss 13: ਰਸ਼ਮੀ ਤੇ ਸ਼ਹਿਨਾਜ਼ ਵਿੱਚ ਹੋਈ ਲੜਾਈ, ਭਾਊ ਦੇ ਛੂਹਣ 'ਤੇ ਹੋਇਆ ਵਿਵਾਦ - ਹਿੰਦੁਸਤਾਨੀ ਭਾਓ ਅਤੇ ਸ਼ਹਿਨਾਜ਼ ਗਿੱਲ ਦੀ ਲੜਾਈ

ਬਿੱਗ ਬੌਸ 13 ਵਿੱਚ ਕੱਲ੍ਹ ਦੇ ਐਪੀਸੋਡ 'ਚ ਹਿੰਦੁਸਤਾਨੀ ਭਾਊ ਅਤੇ ਸ਼ਹਿਨਾਜ਼ ਗਿੱਲ ਦੀ ਲੜਾਈ ਵਿੱਚ ਮਾਹਿਰਾ ਤੇ ਰਸ਼ਮੀ ਸ਼ਾਮਲ ਹੋਈਆਂ। ਲਗਜ਼ਰੀ ਬਜ਼ਟ ਟਾਸਕ ਦੌਰਾਨ ਸਾਰੇ ਕੰਟੈਂਸਟੈਂਟਾਸ ਵਿੱਚ ਇੱਕ ਵਾਰ ਫਿਰ ਹੋਈ ਲੜਾਈ।

bigg boss 13
ਫ਼ੋਟੋ

By

Published : Nov 29, 2019, 4:49 PM IST

ਮੁੰਬਈ: ਬਿੱਗ ਬੌਸ 13 ਵਿੱਚ ਆਏ ਦਿਨ ਹੀ ਕਿਸੇ ਨਾ ਕਿਸੇ ਕੰਟੈਂਸਟੈਂਟ ਦੀ ਲੜਾਈ ਹੁੰਦੀ ਰਹਿੰਦੀ ਹੈ। ਚਾਹੇ ਲੜਾਈ ਦਾ ਕਾਰਨ ਕਿਸੇ ਦੀ ਦੋਸਤੀ ਹੋਵੇ ਭਾਵੇਂ ਕਿਸੇ ਪ੍ਰਕਾਰ ਦਾ ਟਾਸਕ। ਹਰ ਕੋਈ ਇੱਕ ਦੂਜੇ ਨਾਲ ਲੜਨ ਲਈ ਤਿਆਰ ਰਹਿੰਦਾ ਹੈ। ਕੁਝ ਅਜਿਹਾ ਹੀ ਕੱਲ੍ਹ ਦੇ ਐਪੀਸੋਡ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਦਰਅਸਲ, ਕੱਲ੍ਹ ਟਾਸਕ ਦੌਰਾਨ ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਗਿੱਲ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ: ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਹੋਵੇਗੀ ਰਿਲੀਜ਼ ਫ਼ਿਲਮ 'ਬਲੈਕ ਵਿਡੋ'

ਹਿੰਦੁਸਤਾਨੀ ਭਾਊ ਅਤੇ ਸ਼ਹਿਨਾਜ਼ ਗਿੱਲ ਦੀ ਲੜਾਈ ਵਿੱਚ ਕਦ ਮਾਹਿਰਾ ਤੇ ਰਸ਼ਮੀ ਆ ਗਈਆਂ ਪਤਾ ਹੀ ਨੀ ਲਗਿਆ। ਦਰਅਸਲ ਬਿੱਗ ਬੌਸ ਨੇ ਲਗਜ਼ਰੀ ਟਾਸਕ ਦਿੱਤਾ ਸੀ, ਜਿਸ ਵਿੱਚ ਘਰ ਨੂੰ ਦੋ ਟੀਮਾਂ ਵਿਚਕਾਰ ਵੰਡ ਦਿੱਤਾ। ਪਹਿਲੀ ਟੀਮ ਵਿੱਚ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ, ਪਾਰਸ ਛਾਬੜਾ, ਮਾਹਿਰਾ ਸ਼ਰਮਾ ਅਤੇ ਆਰਤੀ ਸਿੰਘ ਸੀ ਤੇ ਦੂਜੀ ਟੀਮ ਵਿੱਚ ਵਿਸ਼ਾਲ, ਹਿੰਦੁਸਤਾਨੀ ਭਾਊ, ਅਸੀਮ, ਸ਼ੇਫਾਲੀ ਜਰੀਵਾਲਾ ਅਤੇ ਰਸ਼ਮੀ ਸੀ।

ਬਿੱਗ ਬੌਸ ਦੇ ਲਗਜ਼ਰੀ ਟਾਸਕ ਦੇ ਦੌਰਾਨ, ਸਿਧਾਰਥ ਨੇ ਕੁਝ ਅੱਖਰ ਛੁਪਾ ਲਏ ਅਤੇ ਘਰ ਦੇ ਸਾਰੇ ਮੈਂਬਰਾਂ ਉਸ 'ਤੇ ਕੁੱਦ ਪਏ, ਜਦ ਸ਼ਹਿਨਾਜ਼ ਨੇ ਸਿਧਾਰਥ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਊ ਨੇ ਉਸ ਦੇ ਗੁਦਗਦੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਹ ਪਿੱਛੇ ਹੱਟ ਜਾਵੇ।

ਸ਼ਹਿਨਾਜ਼ ਨੇ ਹਿੰਦੁਸਤਾਨੀ ਭਾਊ ਨੂੰ ਚੇਤਾਵਨੀ ਵੀ ਦਿੱਤੀ, ਕਿ ਉਹ ਅਜਿਹਾ ਕੁਝ ਨਾ ਕਰੇ। ਇਸ 'ਤੇ ਮਾਹਿਰਾ ਸ਼ਹਿਨਾਜ਼ ਨੂੰ ਕਹਿੰਦੀ ਹੈ, ਕਿ ਤੂੰ ਭਾਊ ਨੂੰ ਸਾਫ਼ ਕਿਉਂ ਨਹੀਂ ਕਹਿ ਦਿੰਦੀ ਕਿ,ਉਨ੍ਹਾਂ ਦਾ ਛੂਹਣਾ ਤੁਹਾਨੂੰ (ਸ਼ਹਿਨਾਜ਼) ਪਸੰਦ ਨਹੀਂ ਹੈ।

ਹੋਰ ਪੜ੍ਹੋ: ਕਿ ਫ਼ਿਲਮ ਅੰਗੂਰ ਦੇ ਰੀਮੇਕ ਵਿੱਚ ਰੋਹਿਤ ਨਾਲ ਕੰਮ ਕਰਨਗੇ ਸ਼ਾਹਰੁਖ ?

ਬਾਅਦ ਵਿੱਚ ਰਸ਼ਮੀ ਵੀ ਮਾਹਿਰਾ 'ਤੇ ਚੀਕਦੀ ਹੈ ਅਤੇ ਉਹ ਭਾਊ ਨੂੰ ਸਮਝਾਉਂਦੀ ਹੈ ਕਿ ਮਾਹਿਰਾ ਅਤੇ ਸ਼ਹਿਨਾਜ਼ ਦਾ ਮਤਲਬ ਹੈ, ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣਾ ਤੋਂ ਸੀ। ਹਾਲਾਂਕਿ ਉਸ ਸਮੇਂ ਭਾਓ ਨੂੰ ਗੱਲ ਸਮਝ ਨਹੀਂ ਲੱਗਦੀ, ਪਰ ਬਾਅਦ ਵਿੱਚ ਹਿੰਦੁਸਤਾਨੀ ਭਾਓ ਸ਼ਹਿਨਾਜ਼ ਨਾਲ ਗੱਲ ਕਰਦਾ ਹੈ ਤੇ ਸ਼ਹਿਨਾਜ਼ ਅਤੇ ਰਸ਼ਮੀ ਵਿੱਚ ਜ਼ਬਰਦਸਤ ਬਹਿਸ ਹੋ ਜਾਂਦੀ ਹੈ। ਇਸ ਨੂੰ ਦੇਖਦਿਆਂ ਸਿਧਾਰਥ ਵੀ ਰਸ਼ਮੀ ਨੂੰ ਚੁੱਪ ਕਰਵਾ ਦਿੰਦਾ ਹੈ ਅਤੇ ਭਾਓ ਨੂੰ ਯਕੀਨ ਦਿਵਾਉਂਦਾ ਹੈ ਕਿ ਉਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ABOUT THE AUTHOR

...view details