ਪੰਜਾਬ

punjab

ETV Bharat / sitara

ਬਿਗ ਬੌਸ 'ਚ ਇਸ ਵਾਰ ਟੇਡਾ ਤੜਕਾ ਲਗਾਉਂਣਗੇ ਸਲਮਾਨ ਖ਼ਾਨ - Reality Show Big Boss

ਰਿਐਲਿਟੀ ਸ਼ੋਅ ਬਿਗ ਬੌਸ ਦੇ 13ਵੇਂ ਸੀਜ਼ਨ ਦਾ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਸ਼ੈਫ ਬਣ ਕੇ ਟੇਡਾ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਫ਼ੋਟੋ

By

Published : Sep 16, 2019, 7:35 PM IST

ਮੁੰਬਈ:ਰਿਐਲਿਟੀ ਸ਼ੋਅ ਬਿਗ ਬੌਸ ਦੇ ਮੇਕਰਸ ਨੇ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ। ਇਸ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਸ਼ੈਫ਼ ਬਣੇ ਹਨ ਅਤੇ ਖਿਚੜੀ ਬਣਾ ਰਹੇ ਹਨ।
ਰਿਲੀਜ਼ ਹੋਏ ਇਸ ਪ੍ਰੋਮੋ 'ਚ ਸਲਮਾਨ ਖ਼ਾਨ ਕਿਚਨ 'ਚ ਸ਼ੈਫ਼ ਦੇ ਕੌਸਟਿਊਮ 'ਚ ਖੜੇ ਹੋ ਕੇ ਖਿੱਚੜੀ ਬਣਾ ਰਹੇ ਹਨ ਨਾਲ ਹੀ ਸਲਮਾਨ ਖ਼ਾਨ ਇਸ ਸੀਜ਼ਨ ਦੇ ਸੁਪਰਸਪਾਇਸੀ ਅਤੇ ਮਜ਼ੇਦਾਰ ਹੋਣ ਦੀ ਗੱਲ ਆਖ ਰਹੇ ਹਨ।
ਹੋਰ ਪੜ੍ਹੋ: ਗਿਆਨ ਤੁਹਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ: ਸਨੋਜ ਰਾਜ
30 ਸੇਕੇਂਡ ਦੇ ਪ੍ਰੋਮੋ ਦੀ ਸ਼ੂਰੁਆਤ 'ਚ ਸਲਮਾਨ ਖ਼ਿਚੜੀ ਨੂੰ ਤੜਕਾ ਲਗਾਉਂਦੇ ਹੋਏ ਆਖਦੇ ਹਨ, "ਇਸ ਬਾਰੇ ਜਦੋਂ ਸਿਤਾਰੇ ਪ੍ਰਸੋਨਗੇ ਮੈਡ ਮਨੋਰੰਜਨ ਤਾਂ ਸਰਵ ਕਰਨਾ ਪਵੇਗਾ ਦਨ ਦਨਾ ਦਨ ਦਨ।"

ਫ਼ੋਟੋ

ਹੋਰ ਪੜ੍ਹੋ: ਸਮਾਜ 'ਚ ਅੱਜ ਜੋ ਹੋ ਰਿਹਾ ਉਸ ਲਈ ਗੀਤ ਜ਼ਿੰਮੇਵਾਰ:ਗਾਇਕ ਨਿਰਮਲ ਸਿੱਧੂ
ਜ਼ਿਕਰਯੋਗ ਹੈ ਕਿ ਇਸ ਵਾਰ ਦੇ ਸੀਜ਼ਨ 'ਚ ਸਿਰਫ਼ ਸਿਤਾਰੇ ਬਤੌਰ ਪ੍ਰਤੀਯੋਗੀ ਸ਼ਾਮਿਲ ਹੋਣਗੇ ਨਾਲ ਹੀ ਸੀਜ਼ਨ ਦਾ ਸਭ ਤੋਂ ਵੱਡਾ ਟਵਿੱਸਟ ਇਹ ਹੈ ਕਿ ਸਿਰਫ਼ 4 ਹਫ਼ਤਿਆਂ 'ਚ ਫ਼ਾਇਨਲ 'ਚ ਜਾਣ ਦਾ ਮੌਕਾ ਮਿਲੇਗਾ। ਬਿਗ ਬੌਸ ਦਾ 13 ਵਾਂ ਸੀਜ਼ਨ 29 ਸਤੰਬਰ ਨੂੰ ਰੋਜ਼ ਰਾਤ 9 ਵੱਜੇ ਪ੍ਰਸਾਰਿਤ ਹੋਵੇਗਾ।

ABOUT THE AUTHOR

...view details