ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਇਸ ਸਮੇਂ ਮਨਾਲੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ। ਸੋਮਵਾਰ ਨੂੰ ਉਨ੍ਹਾਂ ਨੇ ਫ਼ਿਲਮ ਦੇ ਸੈੱਟ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਵਿੱਚ ਉਹ ਕਾਫ਼ੀ ਕੂਲ ਨਜ਼ਰ ਆ ਰਹੇ ਹਨ।ਹਰ ਵੇਲੇ ਆਪਣੇ ਵੱਖਰੇ ਅੰਦਾਜ ਦੇ ਲਈ ਮਸ਼ਹੂਰ ਦਿੱਗਜ ਅਦਾਕਾਰ ਦੀ ਇਸ ਤਸਵੀਰ 'ਚ ਲੁੱਕ ਕਮਾਲ ਦੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਨਾਲ ਰਣਬੀਰ ਕਪਰੂ ਵੀ ਵਿਖਾਈ ਦੇ ਰਹੇ ਹਨ।
ਰਣਬੀਰ ਕਪੂਰ ਬਲੈਕ ਕਲਰ ਦੀ ਜੈਕਟ ਵਿੱਚ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿਗ ਬੀ ਨੇ ਲਿਖਿਆ, "ਤਾਪਮਾਨ -3 ਡਿਗਰੀ ਹੈ ਪਰ ਕੰਮ ਦਾ ਦਬਾਅ ਪੂਰਾ ਹੈ। "